ਬਿਵਸਥਾ 29

ਅੱਜ ਤੁਸੀਂ ਸਾਰੇ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਖੜ੍ਹੇ ਹੋ, ਤੁਹਾਡੇ ਆਗੂ ਅਤੇ ਸਰਦਾਰ, ਤੁਹਾਡੇ ਬਜ਼ੁਰਗਾਂ ਅਤੇ ਅਧਿਕਾਰੀਆਂ ਅਤੇ ਇਸਰਾਏਲ ਦੇ ਸਾਰੇ ਮਨੁੱਖ।

Deuteronomy 29:10 (UKJV) All of you stand this day all of you before the LORD your God; your captains of your tribes, your elders, and your officers, with all the men of Israel,

8ਅਸੀਂ ਉਹਨਾਂ ਦੀ ਧਰਤੀ ਲੈ ਲਈ ਅਤੇ ਉਹ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਵਿਰਾਸਤ ਵਿੱਚ ਦੇ ਦਿੱਤੀ।

9ਇਸ ਨੇਮ ਦੀਆਂ ਸ਼ਰਤਾਂ ਨੂੰ ਧਿਆਨ ਨਾਲ ਮੰਨੋ, ਤਾਂ ਜੋ ਤੁਸੀਂ ਹਰ ਕੰਮ ਵਿੱਚ ਸਫ਼ਲ ਹੋ ਸਕੋ।

10ਅੱਜ ਤੁਸੀਂ ਸਾਰੇ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਖੜ੍ਹੇ ਹੋ, ਤੁਹਾਡੇ ਆਗੂ ਅਤੇ ਸਰਦਾਰ, ਤੁਹਾਡੇ ਬਜ਼ੁਰਗਾਂ ਅਤੇ ਅਧਿਕਾਰੀਆਂ ਅਤੇ ਇਸਰਾਏਲ ਦੇ ਸਾਰੇ ਮਨੁੱਖ।

11ਤੁਹਾਡੇ ਬੱਚਿਆਂ ਅਤੇ ਤੁਹਾਡੀਆਂ ਪਤਨੀਆਂ ਅਤੇ ਤੁਹਾਡੇ ਡੇਰਿਆਂ ਵਿੱਚ ਰਹਿਣ ਵਾਲੇ ਪਰਦੇਸੀਆਂ ਦੇ ਨਾਲ ਜੋ ਤੁਹਾਡੀਆਂ ਲੱਕੜਾਂ ਕੱਟਦੇ ਹਨ ਅਤੇ ਤੁਹਾਡਾ ਪਾਣੀ ਚੁੱਕਦੇ ਹਨ।

12ਤੁਸੀਂ ਇੱਥੇ ਖੜ੍ਹੇ ਹੋ ਤਾਂ ਜੋ ਯਾਹਵੇਹ ਪਰਮੇਸ਼ਵਰ ਅੱਜ ਤੁਹਾਡੇ ਨਾਲ ਨੇਮ ਬੰਨ੍ਹਦਾ ਹੈ, ਇੱਕ ਨੇਮ ਜੋ ਯਾਹਵੇਹ ਅੱਜ ਤੁਹਾਡੇ ਨਾਲ ਬੰਨ੍ਹ ਰਿਹਾ ਹੈ ਅਤੇ ਸਹੁੰ ਨਾਲ ਮੁਹਰ ਲਗਾ ਰਿਹਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.