ਬਿਵਸਥਾ 29

ਤੁਹਾਡੇ ਬੱਚਿਆਂ ਅਤੇ ਤੁਹਾਡੀਆਂ ਪਤਨੀਆਂ ਅਤੇ ਤੁਹਾਡੇ ਡੇਰਿਆਂ ਵਿੱਚ ਰਹਿਣ ਵਾਲੇ ਪਰਦੇਸੀਆਂ ਦੇ ਨਾਲ ਜੋ ਤੁਹਾਡੀਆਂ ਲੱਕੜਾਂ ਕੱਟਦੇ ਹਨ ਅਤੇ ਤੁਹਾਡਾ ਪਾਣੀ ਚੁੱਕਦੇ ਹਨ।

Deuteronomy 29:11 (UKJV) Your little ones, your wives, and your stranger that is in your camp, from the hewer of your wood unto the drawer of your water:

9ਇਸ ਨੇਮ ਦੀਆਂ ਸ਼ਰਤਾਂ ਨੂੰ ਧਿਆਨ ਨਾਲ ਮੰਨੋ, ਤਾਂ ਜੋ ਤੁਸੀਂ ਹਰ ਕੰਮ ਵਿੱਚ ਸਫ਼ਲ ਹੋ ਸਕੋ।

10ਅੱਜ ਤੁਸੀਂ ਸਾਰੇ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਖੜ੍ਹੇ ਹੋ, ਤੁਹਾਡੇ ਆਗੂ ਅਤੇ ਸਰਦਾਰ, ਤੁਹਾਡੇ ਬਜ਼ੁਰਗਾਂ ਅਤੇ ਅਧਿਕਾਰੀਆਂ ਅਤੇ ਇਸਰਾਏਲ ਦੇ ਸਾਰੇ ਮਨੁੱਖ।

11ਤੁਹਾਡੇ ਬੱਚਿਆਂ ਅਤੇ ਤੁਹਾਡੀਆਂ ਪਤਨੀਆਂ ਅਤੇ ਤੁਹਾਡੇ ਡੇਰਿਆਂ ਵਿੱਚ ਰਹਿਣ ਵਾਲੇ ਪਰਦੇਸੀਆਂ ਦੇ ਨਾਲ ਜੋ ਤੁਹਾਡੀਆਂ ਲੱਕੜਾਂ ਕੱਟਦੇ ਹਨ ਅਤੇ ਤੁਹਾਡਾ ਪਾਣੀ ਚੁੱਕਦੇ ਹਨ।

12ਤੁਸੀਂ ਇੱਥੇ ਖੜ੍ਹੇ ਹੋ ਤਾਂ ਜੋ ਯਾਹਵੇਹ ਪਰਮੇਸ਼ਵਰ ਅੱਜ ਤੁਹਾਡੇ ਨਾਲ ਨੇਮ ਬੰਨ੍ਹਦਾ ਹੈ, ਇੱਕ ਨੇਮ ਜੋ ਯਾਹਵੇਹ ਅੱਜ ਤੁਹਾਡੇ ਨਾਲ ਬੰਨ੍ਹ ਰਿਹਾ ਹੈ ਅਤੇ ਸਹੁੰ ਨਾਲ ਮੁਹਰ ਲਗਾ ਰਿਹਾ ਹੈ।

13ਤਾਂ ਜੋ ਅੱਜ ਦੇ ਦਿਨ ਤੁਹਾਨੂੰ ਉਹ ਦੀ ਪਰਜਾ ਹੋਣ ਕਰਕੇ ਕਾਇਮ ਕਰੇ ਭਈ ਉਹ ਤੁਹਾਡਾ ਪਰਮੇਸ਼ਵਰ ਹੋਵੇ ਜਿਵੇਂ ਉਸ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਅਤੇ ਜਿਵੇਂ ਉਸ ਨੇ ਤੁਹਾਡੇ ਪਿਉ-ਦਾਦਿਆਂ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਸਹੁੰ ਖਾਧੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.