ਬਿਵਸਥਾ 29

ਤਾਂ ਜੋ ਅੱਜ ਦੇ ਦਿਨ ਤੁਹਾਨੂੰ ਉਹ ਦੀ ਪਰਜਾ ਹੋਣ ਕਰਕੇ ਕਾਇਮ ਕਰੇ ਭਈ ਉਹ ਤੁਹਾਡਾ ਪਰਮੇਸ਼ਵਰ ਹੋਵੇ ਜਿਵੇਂ ਉਸ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਅਤੇ ਜਿਵੇਂ ਉਸ ਨੇ ਤੁਹਾਡੇ ਪਿਉ-ਦਾਦਿਆਂ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਸਹੁੰ ਖਾਧੀ ਸੀ।

Deuteronomy 29:13 (UKJV) That he may establish you to day for a people unto himself, and that he may be unto you a God, as he has said unto you, and as he has sworn unto your fathers, to Abraham, to Isaac, and to Jacob.

11ਤੁਹਾਡੇ ਬੱਚਿਆਂ ਅਤੇ ਤੁਹਾਡੀਆਂ ਪਤਨੀਆਂ ਅਤੇ ਤੁਹਾਡੇ ਡੇਰਿਆਂ ਵਿੱਚ ਰਹਿਣ ਵਾਲੇ ਪਰਦੇਸੀਆਂ ਦੇ ਨਾਲ ਜੋ ਤੁਹਾਡੀਆਂ ਲੱਕੜਾਂ ਕੱਟਦੇ ਹਨ ਅਤੇ ਤੁਹਾਡਾ ਪਾਣੀ ਚੁੱਕਦੇ ਹਨ।

12ਤੁਸੀਂ ਇੱਥੇ ਖੜ੍ਹੇ ਹੋ ਤਾਂ ਜੋ ਯਾਹਵੇਹ ਪਰਮੇਸ਼ਵਰ ਅੱਜ ਤੁਹਾਡੇ ਨਾਲ ਨੇਮ ਬੰਨ੍ਹਦਾ ਹੈ, ਇੱਕ ਨੇਮ ਜੋ ਯਾਹਵੇਹ ਅੱਜ ਤੁਹਾਡੇ ਨਾਲ ਬੰਨ੍ਹ ਰਿਹਾ ਹੈ ਅਤੇ ਸਹੁੰ ਨਾਲ ਮੁਹਰ ਲਗਾ ਰਿਹਾ ਹੈ।

13ਤਾਂ ਜੋ ਅੱਜ ਦੇ ਦਿਨ ਤੁਹਾਨੂੰ ਉਹ ਦੀ ਪਰਜਾ ਹੋਣ ਕਰਕੇ ਕਾਇਮ ਕਰੇ ਭਈ ਉਹ ਤੁਹਾਡਾ ਪਰਮੇਸ਼ਵਰ ਹੋਵੇ ਜਿਵੇਂ ਉਸ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਅਤੇ ਜਿਵੇਂ ਉਸ ਨੇ ਤੁਹਾਡੇ ਪਿਉ-ਦਾਦਿਆਂ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਸਹੁੰ ਖਾਧੀ ਸੀ।

14ਮੈਂ ਇਹ ਨੇਮ ਇਸ ਦੀ ਸਹੁੰ ਨੂੰ ਸਿਰਫ ਤੁਹਾਡੇ ਨਾਲ ਨਹੀਂ ਬੰਨ੍ਹ ਰਿਹਾ ਹਾਂ।

15ਜਿਹੜੇ ਅੱਜ ਇੱਥੇ ਸਾਡੇ ਨਾਲ ਸਾਡੇ ਯਾਹਵੇਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖੜ੍ਹੇ ਹਨ ਪਰ ਉਹਨਾਂ ਦੇ ਨਾਲ ਵੀ ਜਿਹੜੇ ਅੱਜ ਇੱਥੇ ਨਹੀਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.