13ਤਾਂ ਜੋ ਅੱਜ ਦੇ ਦਿਨ ਤੁਹਾਨੂੰ ਉਹ ਦੀ ਪਰਜਾ ਹੋਣ ਕਰਕੇ ਕਾਇਮ ਕਰੇ ਭਈ ਉਹ ਤੁਹਾਡਾ ਪਰਮੇਸ਼ਵਰ ਹੋਵੇ ਜਿਵੇਂ ਉਸ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਅਤੇ ਜਿਵੇਂ ਉਸ ਨੇ ਤੁਹਾਡੇ ਪਿਉ-ਦਾਦਿਆਂ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਸਹੁੰ ਖਾਧੀ ਸੀ।
14ਮੈਂ ਇਹ ਨੇਮ ਇਸ ਦੀ ਸਹੁੰ ਨੂੰ ਸਿਰਫ ਤੁਹਾਡੇ ਨਾਲ ਨਹੀਂ ਬੰਨ੍ਹ ਰਿਹਾ ਹਾਂ।
15ਜਿਹੜੇ ਅੱਜ ਇੱਥੇ ਸਾਡੇ ਨਾਲ ਸਾਡੇ ਯਾਹਵੇਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖੜ੍ਹੇ ਹਨ ਪਰ ਉਹਨਾਂ ਦੇ ਨਾਲ ਵੀ ਜਿਹੜੇ ਅੱਜ ਇੱਥੇ ਨਹੀਂ ਹਨ।
16ਤੁਸੀਂ ਆਪ ਜਾਣਦੇ ਹੋ ਕਿ ਅਸੀਂ ਮਿਸਰ ਵਿੱਚ ਕਿਵੇਂ ਰਹਿੰਦੇ ਸੀ ਅਤੇ ਇੱਥੋਂ ਦੇ ਰਾਹ ਵਿੱਚ ਅਸੀਂ ਕਿਵੇਂ ਉਹਨਾਂ ਕੌਮਾਂ ਵਿੱਚੋਂ ਹੋ ਕੇ ਲੰਘੇ ਸੀ।
17ਤੁਸੀਂ ਉਹਨਾਂ ਵਿੱਚ ਉਹਨਾਂ ਦੀਆਂ ਘਿਣਾਉਣੀਆਂ ਚੀਜ਼ਾਂ ਲੱਕੜ ਅਤੇ ਪੱਥਰ, ਚਾਂਦੀ ਅਤੇ ਸੋਨੇ ਦੀਆਂ ਮੂਰਤੀਆਂ ਵੇਖੀਆਂ।