ਬਿਵਸਥਾ 29

ਤੁਸੀਂ ਆਪ ਜਾਣਦੇ ਹੋ ਕਿ ਅਸੀਂ ਮਿਸਰ ਵਿੱਚ ਕਿਵੇਂ ਰਹਿੰਦੇ ਸੀ ਅਤੇ ਇੱਥੋਂ ਦੇ ਰਾਹ ਵਿੱਚ ਅਸੀਂ ਕਿਵੇਂ ਉਹਨਾਂ ਕੌਮਾਂ ਵਿੱਚੋਂ ਹੋ ਕੇ ਲੰਘੇ ਸੀ।

Deuteronomy 29:16 (UKJV) (For all of you know how we have dwelt in the land of Egypt; and how we came through the nations which all of you passed by;

14ਮੈਂ ਇਹ ਨੇਮ ਇਸ ਦੀ ਸਹੁੰ ਨੂੰ ਸਿਰਫ ਤੁਹਾਡੇ ਨਾਲ ਨਹੀਂ ਬੰਨ੍ਹ ਰਿਹਾ ਹਾਂ।

15ਜਿਹੜੇ ਅੱਜ ਇੱਥੇ ਸਾਡੇ ਨਾਲ ਸਾਡੇ ਯਾਹਵੇਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖੜ੍ਹੇ ਹਨ ਪਰ ਉਹਨਾਂ ਦੇ ਨਾਲ ਵੀ ਜਿਹੜੇ ਅੱਜ ਇੱਥੇ ਨਹੀਂ ਹਨ।

16ਤੁਸੀਂ ਆਪ ਜਾਣਦੇ ਹੋ ਕਿ ਅਸੀਂ ਮਿਸਰ ਵਿੱਚ ਕਿਵੇਂ ਰਹਿੰਦੇ ਸੀ ਅਤੇ ਇੱਥੋਂ ਦੇ ਰਾਹ ਵਿੱਚ ਅਸੀਂ ਕਿਵੇਂ ਉਹਨਾਂ ਕੌਮਾਂ ਵਿੱਚੋਂ ਹੋ ਕੇ ਲੰਘੇ ਸੀ।

17ਤੁਸੀਂ ਉਹਨਾਂ ਵਿੱਚ ਉਹਨਾਂ ਦੀਆਂ ਘਿਣਾਉਣੀਆਂ ਚੀਜ਼ਾਂ ਲੱਕੜ ਅਤੇ ਪੱਥਰ, ਚਾਂਦੀ ਅਤੇ ਸੋਨੇ ਦੀਆਂ ਮੂਰਤੀਆਂ ਵੇਖੀਆਂ।

18ਇਹ ਨਿਸ਼ਚਿਤ ਕਰੋ ਕਿ ਅੱਜ ਤੁਹਾਡੇ ਵਿੱਚ ਕੋਈ ਅਜਿਹਾ ਆਦਮੀ ਜਾਂ ਔਰਤ, ਕਬੀਲਾ ਜਾਂ ਗੋਤ ਨਹੀਂ ਹੈ ਜਿਸਦਾ ਮਨ ਸਾਡੇ ਪਰਮੇਸ਼ਵਰ ਤੋਂ ਦੂਰ ਹੋਵੇ ਅਤੇ ਜਾ ਕੇ ਉਹਨਾਂ ਕੌਮਾਂ ਦੇ ਦੇਵਤਿਆਂ ਦੀ ਪੂਜਾ ਕਰੇ। ਫਿਰ ਕਿਤੇ ਅਜਿਹਾ ਵੀ ਨਾ ਹੋਵੇ ਕਿ ਤੁਹਾਡੇ ਵਿੱਚੋਂ ਕੋਈ ਕੁੜੱਤਣ ਅਤੇ ਅੱਕ ਦੀ ਜੜ੍ਹ ਫੁੱਟ ਨਿੱਕਲੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.