4ਪਰ ਅੱਜ ਤੱਕ ਯਾਹਵੇਹ ਨੇ ਤੁਹਾਨੂੰ ਨਾ ਤਾਂ ਸਮਝਣ ਵਾਲਾ ਮਨ, ਨਾ ਵੇਖਣ ਵਾਲੀਆਂ ਅੱਖਾਂ ਅਤੇ ਨਾ ਸੁਣਨ ਵਾਲੇ ਕੰਨ ਦਿੱਤੇ।
5ਫਿਰ ਵੀ ਯਾਹਵੇਹ ਆਖਦਾ ਹੈ, “ਉਹਨਾਂ ਚਾਲੀ ਸਾਲਾਂ ਦੌਰਾਨ ਜਦੋਂ ਮੈਂ ਤੁਹਾਨੂੰ ਉਜਾੜ ਵਿੱਚ ਲੈ ਗਿਆ, ਨਾ ਤੁਹਾਡੇ ਸਰੀਰ ਤੋਂ ਕੱਪੜੇ ਫਟੇ ਅਤੇ ਨਾ ਹੀ ਤੁਹਾਡੇ ਪੈਰਾਂ ਦੀਆਂ ਜੁੱਤੀਆਂ ਪੁਰਾਣੀਆਂ ਹੋਈਆਂ।
6ਤੁਹਾਨੂੰ ਖਾਣ ਲਈ ਰੋਟੀ ਨਹੀਂ ਮਿਲੀ, ਨਾ ਅੰਗੂਰਾਂ ਦਾ ਰਸ ਅਤੇ ਪੀਣ ਲਈ ਦਾਖ਼ਰਸ, ਤਾਂ ਜੋ ਤੁਸੀਂ ਸਮਝ ਸਕੋ ਕਿ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।”
7ਜਦੋਂ ਤੁਸੀਂ ਇਸ ਥਾਂ ਪਹੁੰਚੇ ਤਾਂ ਹੇਸ਼ਬੋਨ ਦਾ ਰਾਜਾ ਸੀਹੋਨ ਅਤੇ ਬਾਸ਼ਾਨ ਦਾ ਰਾਜਾ ਓਗ ਸਾਡੇ ਨਾਲ ਲੜਨ ਲਈ ਨਿੱਕਲਿਆ ਪਰ ਅਸੀਂ ਉਹਨਾਂ ਨੂੰ ਹਰਾ ਦਿੱਤਾ।
8ਅਸੀਂ ਉਹਨਾਂ ਦੀ ਧਰਤੀ ਲੈ ਲਈ ਅਤੇ ਉਹ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਵਿਰਾਸਤ ਵਿੱਚ ਦੇ ਦਿੱਤੀ।