ਬਿਵਸਥਾ 29

ਜਦੋਂ ਤੁਸੀਂ ਇਸ ਥਾਂ ਪਹੁੰਚੇ ਤਾਂ ਹੇਸ਼ਬੋਨ ਦਾ ਰਾਜਾ ਸੀਹੋਨ ਅਤੇ ਬਾਸ਼ਾਨ ਦਾ ਰਾਜਾ ਓਗ ਸਾਡੇ ਨਾਲ ਲੜਨ ਲਈ ਨਿੱਕਲਿਆ ਪਰ ਅਸੀਂ ਉਹਨਾਂ ਨੂੰ ਹਰਾ ਦਿੱਤਾ।

Deuteronomy 29:7 (UKJV) And when all of you came unto this place, Sihon the king of Heshbon, and Og the king of Bashan, came out against us unto battle, and we stroke them:

5ਫਿਰ ਵੀ ਯਾਹਵੇਹ ਆਖਦਾ ਹੈ, “ਉਹਨਾਂ ਚਾਲੀ ਸਾਲਾਂ ਦੌਰਾਨ ਜਦੋਂ ਮੈਂ ਤੁਹਾਨੂੰ ਉਜਾੜ ਵਿੱਚ ਲੈ ਗਿਆ, ਨਾ ਤੁਹਾਡੇ ਸਰੀਰ ਤੋਂ ਕੱਪੜੇ ਫਟੇ ਅਤੇ ਨਾ ਹੀ ਤੁਹਾਡੇ ਪੈਰਾਂ ਦੀਆਂ ਜੁੱਤੀਆਂ ਪੁਰਾਣੀਆਂ ਹੋਈਆਂ।

6ਤੁਹਾਨੂੰ ਖਾਣ ਲਈ ਰੋਟੀ ਨਹੀਂ ਮਿਲੀ, ਨਾ ਅੰਗੂਰਾਂ ਦਾ ਰਸ ਅਤੇ ਪੀਣ ਲਈ ਦਾਖ਼ਰਸ, ਤਾਂ ਜੋ ਤੁਸੀਂ ਸਮਝ ਸਕੋ ਕਿ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।”

7ਜਦੋਂ ਤੁਸੀਂ ਇਸ ਥਾਂ ਪਹੁੰਚੇ ਤਾਂ ਹੇਸ਼ਬੋਨ ਦਾ ਰਾਜਾ ਸੀਹੋਨ ਅਤੇ ਬਾਸ਼ਾਨ ਦਾ ਰਾਜਾ ਓਗ ਸਾਡੇ ਨਾਲ ਲੜਨ ਲਈ ਨਿੱਕਲਿਆ ਪਰ ਅਸੀਂ ਉਹਨਾਂ ਨੂੰ ਹਰਾ ਦਿੱਤਾ।

8ਅਸੀਂ ਉਹਨਾਂ ਦੀ ਧਰਤੀ ਲੈ ਲਈ ਅਤੇ ਉਹ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਵਿਰਾਸਤ ਵਿੱਚ ਦੇ ਦਿੱਤੀ।

9ਇਸ ਨੇਮ ਦੀਆਂ ਸ਼ਰਤਾਂ ਨੂੰ ਧਿਆਨ ਨਾਲ ਮੰਨੋ, ਤਾਂ ਜੋ ਤੁਸੀਂ ਹਰ ਕੰਮ ਵਿੱਚ ਸਫ਼ਲ ਹੋ ਸਕੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.