ਬਿਵਸਥਾ 3

ਉਸ ਸਮੇਂ ਅਸੀਂ ਉਸ ਦੇ ਸਾਰੇ ਸ਼ਹਿਰ ਲੈ ਲਏ, ਉਹਨਾਂ ਸੱਠ ਸ਼ਹਿਰਾਂ ਵਿੱਚੋਂ ਇੱਕ ਵੀ ਅਜਿਹਾ ਨਹੀਂ ਸੀ ਜੋ ਅਸੀਂ ਉਹਨਾਂ ਤੋਂ ਨਹੀਂ ਲਿਆ ਸੀ ਅਤੇ ਅਰਗੋਬ ਦਾ ਸਾਰਾ ਇਲਾਕਾ, ਬਾਸ਼ਾਨ ਵਿੱਚ ਓਗ ਦਾ ਰਾਜ।

Deuteronomy 3:4 (UKJV) And we took all his cities at that time, there was not a city which we took not from them, threescore cities, all the region of Argob, the kingdom of Og in Bashan.

2ਯਾਹਵੇਹ ਨੇ ਮੈਨੂੰ ਆਖਿਆ, “ਉਸ ਤੋਂ ਨਾ ਡਰ ਕਿਉਂ ਜੋ ਮੈਂ ਉਸਨੂੰ ਉਸਦੀ ਸਾਰੀ ਸੈਨਾ ਅਤੇ ਉਸਦੀ ਧਰਤੀ ਸਮੇਤ ਤੁਹਾਡੇ ਹੱਥਾਂ ਵਿੱਚ ਸੌਂਪ ਦਿੱਤਾ ਹੈ। ਉਸ ਨਾਲ ਉਹੀ ਕਰੋ ਜੋ ਤੁਸੀਂ ਅਮੋਰੀਆਂ ਦੇ ਰਾਜੇ ਸੀਹੋਨ ਨਾਲ ਕੀਤਾ ਸੀ ਜੋ ਹੇਸ਼ਬੋਨ ਵਿੱਚ ਰਾਜ ਕਰਦਾ ਸੀ।”

3ਸੋ ਸਾਡੇ ਪਰਮੇਸ਼ਵਰ ਨੇ ਬਾਸ਼ਾਨ ਦੇ ਰਾਜਾ ਓਗ ਅਤੇ ਉਸ ਦੀ ਸਾਰੀ ਫ਼ੌਜ ਨੂੰ ਵੀ ਸਾਡੇ ਹੱਥ ਵਿੱਚ ਦੇ ਦਿੱਤਾ ਅਤੇ ਅਸੀਂ ਉਹਨਾਂ ਨੂੰ ਮਾਰ ਦਿੱਤਾ, ਕੋਈ ਵੀ ਉਹਨਾਂ ਵਿੱਚੋਂ ਨਹੀਂ ਬਚਿਆ।

4ਉਸ ਸਮੇਂ ਅਸੀਂ ਉਸ ਦੇ ਸਾਰੇ ਸ਼ਹਿਰ ਲੈ ਲਏ, ਉਹਨਾਂ ਸੱਠ ਸ਼ਹਿਰਾਂ ਵਿੱਚੋਂ ਇੱਕ ਵੀ ਅਜਿਹਾ ਨਹੀਂ ਸੀ ਜੋ ਅਸੀਂ ਉਹਨਾਂ ਤੋਂ ਨਹੀਂ ਲਿਆ ਸੀ ਅਤੇ ਅਰਗੋਬ ਦਾ ਸਾਰਾ ਇਲਾਕਾ, ਬਾਸ਼ਾਨ ਵਿੱਚ ਓਗ ਦਾ ਰਾਜ।

5ਇਹ ਸਾਰੇ ਸ਼ਹਿਰ ਉੱਚੀਆਂ-ਉੱਚੀਆਂ ਸ਼ਹਿਰਪਨਾਹ ਅਤੇ ਦਰਵਾਜ਼ਿਆਂ ਅਤੇ ਫਾਟਕ ਨਾਲ ਮਜ਼ਬੂਤ ਸਨ ਅਤੇ ਬਹੁਤ ਸਾਰੇ ਅਣਗਿਣਤ ਪਿੰਡ ਵੀ ਸਨ ਜਿਨ੍ਹਾਂ ਦੀ ਸ਼ਹਿਰਪਨਾਹ ਨਹੀਂ ਸੀ।

6ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਿਵੇਂ ਅਸੀਂ ਹੇਸ਼ਬੋਨ ਦੇ ਰਾਜੇ ਸੀਹੋਨ ਦੇ ਨਾਲ ਕੀਤਾ ਸੀ ਅਤੇ ਹਰ ਸ਼ਹਿਰ ਨੂੰ ਤਬਾਹ ਕਰ ਦਿੱਤਾ, ਆਦਮੀਆਂ, ਔਰਤਾਂ ਅਤੇ ਬੱਚਿਆਂ ਨੂੰ ਵੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.