ਬਿਵਸਥਾ 3

ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਿਵੇਂ ਅਸੀਂ ਹੇਸ਼ਬੋਨ ਦੇ ਰਾਜੇ ਸੀਹੋਨ ਦੇ ਨਾਲ ਕੀਤਾ ਸੀ ਅਤੇ ਹਰ ਸ਼ਹਿਰ ਨੂੰ ਤਬਾਹ ਕਰ ਦਿੱਤਾ, ਆਦਮੀਆਂ, ਔਰਤਾਂ ਅਤੇ ਬੱਚਿਆਂ ਨੂੰ ਵੀ।

Deuteronomy 3:6 (UKJV) And we utterly destroyed them, as we did unto Sihon king of Heshbon, utterly destroying the men, women, and children, of every city.

4ਉਸ ਸਮੇਂ ਅਸੀਂ ਉਸ ਦੇ ਸਾਰੇ ਸ਼ਹਿਰ ਲੈ ਲਏ, ਉਹਨਾਂ ਸੱਠ ਸ਼ਹਿਰਾਂ ਵਿੱਚੋਂ ਇੱਕ ਵੀ ਅਜਿਹਾ ਨਹੀਂ ਸੀ ਜੋ ਅਸੀਂ ਉਹਨਾਂ ਤੋਂ ਨਹੀਂ ਲਿਆ ਸੀ ਅਤੇ ਅਰਗੋਬ ਦਾ ਸਾਰਾ ਇਲਾਕਾ, ਬਾਸ਼ਾਨ ਵਿੱਚ ਓਗ ਦਾ ਰਾਜ।

5ਇਹ ਸਾਰੇ ਸ਼ਹਿਰ ਉੱਚੀਆਂ-ਉੱਚੀਆਂ ਸ਼ਹਿਰਪਨਾਹ ਅਤੇ ਦਰਵਾਜ਼ਿਆਂ ਅਤੇ ਫਾਟਕ ਨਾਲ ਮਜ਼ਬੂਤ ਸਨ ਅਤੇ ਬਹੁਤ ਸਾਰੇ ਅਣਗਿਣਤ ਪਿੰਡ ਵੀ ਸਨ ਜਿਨ੍ਹਾਂ ਦੀ ਸ਼ਹਿਰਪਨਾਹ ਨਹੀਂ ਸੀ।

6ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਿਵੇਂ ਅਸੀਂ ਹੇਸ਼ਬੋਨ ਦੇ ਰਾਜੇ ਸੀਹੋਨ ਦੇ ਨਾਲ ਕੀਤਾ ਸੀ ਅਤੇ ਹਰ ਸ਼ਹਿਰ ਨੂੰ ਤਬਾਹ ਕਰ ਦਿੱਤਾ, ਆਦਮੀਆਂ, ਔਰਤਾਂ ਅਤੇ ਬੱਚਿਆਂ ਨੂੰ ਵੀ।

7ਪਰ ਸਾਰੇ ਪਸ਼ੂ ਧਨ ਅਤੇ ਉਹਨਾਂ ਦੇ ਸ਼ਹਿਰਾਂ ਵਿੱਚੋਂ ਲੁੱਟ ਅਸੀਂ ਆਪਣੇ ਲਈ ਲੈ ਗਏ।

8ਸੋ ਉਸ ਵੇਲੇ ਅਸੀਂ ਅਮੋਰੀਆਂ ਦੇ ਇਨ੍ਹਾਂ ਦੋਹਾਂ ਰਾਜਿਆਂ ਤੋਂ ਯਰਦਨ ਦੇ ਪੂਰਬ ਵੱਲ ਅਰਨੋਨ ਦੀ ਖੱਡ ਤੋਂ ਲੈ ਕੇ ਹਰਮੋਨ ਪਰਬਤ ਤੱਕ ਦਾ ਇਲਾਕਾ ਲੈ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.