ਬਿਵਸਥਾ 3

ਪਰ ਸਾਰੇ ਪਸ਼ੂ ਧਨ ਅਤੇ ਉਹਨਾਂ ਦੇ ਸ਼ਹਿਰਾਂ ਵਿੱਚੋਂ ਲੁੱਟ ਅਸੀਂ ਆਪਣੇ ਲਈ ਲੈ ਗਏ।

Deuteronomy 3:7 (UKJV) But all the cattle, and the spoil of the cities, we took for a prey to ourselves.

5ਇਹ ਸਾਰੇ ਸ਼ਹਿਰ ਉੱਚੀਆਂ-ਉੱਚੀਆਂ ਸ਼ਹਿਰਪਨਾਹ ਅਤੇ ਦਰਵਾਜ਼ਿਆਂ ਅਤੇ ਫਾਟਕ ਨਾਲ ਮਜ਼ਬੂਤ ਸਨ ਅਤੇ ਬਹੁਤ ਸਾਰੇ ਅਣਗਿਣਤ ਪਿੰਡ ਵੀ ਸਨ ਜਿਨ੍ਹਾਂ ਦੀ ਸ਼ਹਿਰਪਨਾਹ ਨਹੀਂ ਸੀ।

6ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਿਵੇਂ ਅਸੀਂ ਹੇਸ਼ਬੋਨ ਦੇ ਰਾਜੇ ਸੀਹੋਨ ਦੇ ਨਾਲ ਕੀਤਾ ਸੀ ਅਤੇ ਹਰ ਸ਼ਹਿਰ ਨੂੰ ਤਬਾਹ ਕਰ ਦਿੱਤਾ, ਆਦਮੀਆਂ, ਔਰਤਾਂ ਅਤੇ ਬੱਚਿਆਂ ਨੂੰ ਵੀ।

7ਪਰ ਸਾਰੇ ਪਸ਼ੂ ਧਨ ਅਤੇ ਉਹਨਾਂ ਦੇ ਸ਼ਹਿਰਾਂ ਵਿੱਚੋਂ ਲੁੱਟ ਅਸੀਂ ਆਪਣੇ ਲਈ ਲੈ ਗਏ।

8ਸੋ ਉਸ ਵੇਲੇ ਅਸੀਂ ਅਮੋਰੀਆਂ ਦੇ ਇਨ੍ਹਾਂ ਦੋਹਾਂ ਰਾਜਿਆਂ ਤੋਂ ਯਰਦਨ ਦੇ ਪੂਰਬ ਵੱਲ ਅਰਨੋਨ ਦੀ ਖੱਡ ਤੋਂ ਲੈ ਕੇ ਹਰਮੋਨ ਪਰਬਤ ਤੱਕ ਦਾ ਇਲਾਕਾ ਲੈ ਲਿਆ।

9(ਹਰਮੋਨ ਨੂੰ ਸੀਦੋਨੀਆਂ ਦੁਆਰਾ ਸੀਰੀਓਨ ਕਿਹਾ ਜਾਂਦਾ ਹੈ, ਅਮੋਰੀ ਇਸ ਨੂੰ ਸਨੀਰ ਕਹਿੰਦੇ ਹਨ।)

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.