6ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਿਵੇਂ ਅਸੀਂ ਹੇਸ਼ਬੋਨ ਦੇ ਰਾਜੇ ਸੀਹੋਨ ਦੇ ਨਾਲ ਕੀਤਾ ਸੀ ਅਤੇ ਹਰ ਸ਼ਹਿਰ ਨੂੰ ਤਬਾਹ ਕਰ ਦਿੱਤਾ, ਆਦਮੀਆਂ, ਔਰਤਾਂ ਅਤੇ ਬੱਚਿਆਂ ਨੂੰ ਵੀ।
7ਪਰ ਸਾਰੇ ਪਸ਼ੂ ਧਨ ਅਤੇ ਉਹਨਾਂ ਦੇ ਸ਼ਹਿਰਾਂ ਵਿੱਚੋਂ ਲੁੱਟ ਅਸੀਂ ਆਪਣੇ ਲਈ ਲੈ ਗਏ।
8ਸੋ ਉਸ ਵੇਲੇ ਅਸੀਂ ਅਮੋਰੀਆਂ ਦੇ ਇਨ੍ਹਾਂ ਦੋਹਾਂ ਰਾਜਿਆਂ ਤੋਂ ਯਰਦਨ ਦੇ ਪੂਰਬ ਵੱਲ ਅਰਨੋਨ ਦੀ ਖੱਡ ਤੋਂ ਲੈ ਕੇ ਹਰਮੋਨ ਪਰਬਤ ਤੱਕ ਦਾ ਇਲਾਕਾ ਲੈ ਲਿਆ।
9(ਹਰਮੋਨ ਨੂੰ ਸੀਦੋਨੀਆਂ ਦੁਆਰਾ ਸੀਰੀਓਨ ਕਿਹਾ ਜਾਂਦਾ ਹੈ, ਅਮੋਰੀ ਇਸ ਨੂੰ ਸਨੀਰ ਕਹਿੰਦੇ ਹਨ।)
10ਅਸੀਂ ਪਠਾਰ ਦੇ ਸਾਰੇ ਕਸਬੇ ਅਤੇ ਸਾਰੇ ਗਿਲਆਦ ਅਤੇ ਸਾਰੇ ਬਾਸ਼ਾਨ ਨੂੰ ਸਲੇਕਾਹ ਅਤੇ ਅਦਰਈ ਤੱਕ, ਓਗ ਦੇ ਰਾਜ ਦੇ ਕਸਬਿਆਂ ਤੱਕ ਲੈ ਲਿਆ।