ਬਿਵਸਥਾ 30

ਅਤੇ ਨਾ ਹੀ ਇਹ ਸਮੁੰਦਰ ਤੋਂ ਪਾਰ ਹੈ, ਇਸ ਲਈ ਤੁਸੀਂ ਆਖੋ, “ਕੌਣ ਇਸ ਨੂੰ ਪ੍ਰਾਪਤ ਕਰਨ ਲਈ ਸਮੁੰਦਰ ਨੂੰ ਪਾਰ ਕਰੇਗਾ ਅਤੇ ਸਾਨੂੰ ਇਸ ਦਾ ਪਰਚਾਰ ਕਰੇਗਾ ਤਾਂ ਜੋ ਅਸੀਂ ਇਸਨੂੰ ਮੰਨ ਸਕੀਏ?”

Deuteronomy 30:13 (UKJV) Neither is it beyond the sea, that you should say, Who shall go over the sea for us, and bring it unto us, that we may hear it, and do it?

11ਹੁਣ ਜੋ ਹੁਕਮ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ ਉਹ ਤੁਹਾਡੇ ਲਈ ਨਾ ਤਾਂ ਬਹੁਤ ਔਖਾ ਹੈ ਅਤੇ ਨਾ ਹੀ ਤੁਹਾਡੇ ਤੋਂ ਬਹੁਤ ਦੂਰ ਹੈ।

12ਨਾ ਤਾਂ ਇਹ ਅਕਾਸ਼ ਉੱਤੇ ਹੈ, ਇਸ ਲਈ ਤੁਸੀਂ ਆਖੋ, “ਇਸ ਨੂੰ ਪ੍ਰਾਪਤ ਕਰਨ ਲਈ ਸਵਰਗ ਵਿੱਚ ਕੌਣ ਚੜ੍ਹੇਗਾ ਅਤੇ ਸਾਨੂੰ ਇਸ ਦਾ ਪਰਚਾਰ ਕਰੇਗਾ ਤਾਂ ਜੋ ਅਸੀਂ ਇਸਨੂੰ ਮੰਨ ਸਕੀਏ?”

13ਅਤੇ ਨਾ ਹੀ ਇਹ ਸਮੁੰਦਰ ਤੋਂ ਪਾਰ ਹੈ, ਇਸ ਲਈ ਤੁਸੀਂ ਆਖੋ, “ਕੌਣ ਇਸ ਨੂੰ ਪ੍ਰਾਪਤ ਕਰਨ ਲਈ ਸਮੁੰਦਰ ਨੂੰ ਪਾਰ ਕਰੇਗਾ ਅਤੇ ਸਾਨੂੰ ਇਸ ਦਾ ਪਰਚਾਰ ਕਰੇਗਾ ਤਾਂ ਜੋ ਅਸੀਂ ਇਸਨੂੰ ਮੰਨ ਸਕੀਏ?”

14ਨਹੀਂ, ਇਹ ਬਚਨ ਤੁਹਾਡੇ ਬਹੁਤ ਨੇੜੇ ਹੈ, ਇਹ ਤੁਹਾਡੇ ਮੂੰਹ ਅਤੇ ਤੁਹਾਡੇ ਦਿਲ ਵਿੱਚ ਹੈ ਤਾਂ ਜੋ ਤੁਸੀਂ ਇਸਨੂੰ ਮੰਨ ਸਕੋ।

15ਵੇਖੋ, ਮੈਂ ਅੱਜ ਤੁਹਾਡੇ ਅੱਗੇ ਜੀਵਨ ਅਤੇ ਭਲਿਆਈ, ਮੌਤ ਅਤੇ ਬੁਰਿਆਈ ਰੱਖ ਦਿੱਤੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.