10ਜੇਕਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਮੰਨਦੇ ਹੋ ਅਤੇ ਉਸ ਦੇ ਹੁਕਮਾਂ ਅਤੇ ਫ਼ਰਮਾਨਾਂ ਦੀ ਪਾਲਣਾ ਕਰਦੇ ਹੋ ਜੋ ਇਸ ਬਿਵਸਥਾ ਦੀ ਪੋਥੀ ਵਿੱਚ ਲਿਖੇ ਹੋਏ ਹਨ ਅਤੇ ਆਪਣੇ ਪੂਰੇ ਦਿਲ ਅਤੇ ਆਤਮਾ ਨਾਲ ਯਾਹਵੇਹ ਆਪਣੇ ਪਰਮੇਸ਼ਵਰ ਵੱਲ ਮੁੜਦੇ ਹੋ।
11ਹੁਣ ਜੋ ਹੁਕਮ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ ਉਹ ਤੁਹਾਡੇ ਲਈ ਨਾ ਤਾਂ ਬਹੁਤ ਔਖਾ ਹੈ ਅਤੇ ਨਾ ਹੀ ਤੁਹਾਡੇ ਤੋਂ ਬਹੁਤ ਦੂਰ ਹੈ।
12ਨਾ ਤਾਂ ਇਹ ਅਕਾਸ਼ ਉੱਤੇ ਹੈ, ਇਸ ਲਈ ਤੁਸੀਂ ਆਖੋ, “ਇਸ ਨੂੰ ਪ੍ਰਾਪਤ ਕਰਨ ਲਈ ਸਵਰਗ ਵਿੱਚ ਕੌਣ ਚੜ੍ਹੇਗਾ ਅਤੇ ਸਾਨੂੰ ਇਸ ਦਾ ਪਰਚਾਰ ਕਰੇਗਾ ਤਾਂ ਜੋ ਅਸੀਂ ਇਸਨੂੰ ਮੰਨ ਸਕੀਏ?”
13ਅਤੇ ਨਾ ਹੀ ਇਹ ਸਮੁੰਦਰ ਤੋਂ ਪਾਰ ਹੈ, ਇਸ ਲਈ ਤੁਸੀਂ ਆਖੋ, “ਕੌਣ ਇਸ ਨੂੰ ਪ੍ਰਾਪਤ ਕਰਨ ਲਈ ਸਮੁੰਦਰ ਨੂੰ ਪਾਰ ਕਰੇਗਾ ਅਤੇ ਸਾਨੂੰ ਇਸ ਦਾ ਪਰਚਾਰ ਕਰੇਗਾ ਤਾਂ ਜੋ ਅਸੀਂ ਇਸਨੂੰ ਮੰਨ ਸਕੀਏ?”
14ਨਹੀਂ, ਇਹ ਬਚਨ ਤੁਹਾਡੇ ਬਹੁਤ ਨੇੜੇ ਹੈ, ਇਹ ਤੁਹਾਡੇ ਮੂੰਹ ਅਤੇ ਤੁਹਾਡੇ ਦਿਲ ਵਿੱਚ ਹੈ ਤਾਂ ਜੋ ਤੁਸੀਂ ਇਸਨੂੰ ਮੰਨ ਸਕੋ।