1ਹੇ ਅਕਾਸ਼, ਸੁਣ ਅਤੇ ਮੈਂ ਬੋਲਾਂਗਾ, ਹੇ ਧਰਤੀ, ਮੇਰੇ ਮੂੰਹ ਦੇ ਬਚਨ ਸੁਣ,
2ਮੇਰੀ ਸਿੱਖਿਆ ਮੀਂਹ ਵਾਂਗ ਵਰ੍ਹੇਗੀ, ਅਤੇ ਮੇਰੇ ਸ਼ਬਦ ਤ੍ਰੇਲ ਵਾਂਗ ਡਿੱਗਣਗੇ, ਨਵੇਂ ਘਾਹ ਉੱਤੇ ਫੁਹਾਰ ਵਾਂਗੂੰ, ਕੋਮਲ ਬੂਟਿਆਂ ਉੱਤੇ ਬਹੁਤੀ ਵਰਖਾ ਵਾਂਗੂੰ।
3ਮੈਂ ਯਾਹਵੇਹ ਦੇ ਨਾਮ ਦਾ ਐਲਾਨ ਕਰਾਂਗਾ। ਸਾਡੇ ਪਰਮੇਸ਼ਵਰ ਦੀ ਮਹਾਨਤਾ ਦੀ ਉਸਤਤ ਕਰੋ!