ਬਿਵਸਥਾ 32

ਮੇਰੀ ਸਿੱਖਿਆ ਮੀਂਹ ਵਾਂਗ ਵਰ੍ਹੇਗੀ, ਅਤੇ ਮੇਰੇ ਸ਼ਬਦ ਤ੍ਰੇਲ ਵਾਂਗ ਡਿੱਗਣਗੇ, ਨਵੇਂ ਘਾਹ ਉੱਤੇ ਫੁਹਾਰ ਵਾਂਗੂੰ, ਕੋਮਲ ਬੂਟਿਆਂ ਉੱਤੇ ਬਹੁਤੀ ਵਰਖਾ ਵਾਂਗੂੰ।

Deuteronomy 32:2 (UKJV) My doctrine shall drop as the rain, my speech shall distil as the dew, as the small rain upon the tender herb, and as the showers upon the grass:

1ਹੇ ਅਕਾਸ਼, ਸੁਣ ਅਤੇ ਮੈਂ ਬੋਲਾਂਗਾ, ਹੇ ਧਰਤੀ, ਮੇਰੇ ਮੂੰਹ ਦੇ ਬਚਨ ਸੁਣ,

2ਮੇਰੀ ਸਿੱਖਿਆ ਮੀਂਹ ਵਾਂਗ ਵਰ੍ਹੇਗੀ, ਅਤੇ ਮੇਰੇ ਸ਼ਬਦ ਤ੍ਰੇਲ ਵਾਂਗ ਡਿੱਗਣਗੇ, ਨਵੇਂ ਘਾਹ ਉੱਤੇ ਫੁਹਾਰ ਵਾਂਗੂੰ, ਕੋਮਲ ਬੂਟਿਆਂ ਉੱਤੇ ਬਹੁਤੀ ਵਰਖਾ ਵਾਂਗੂੰ।

3ਮੈਂ ਯਾਹਵੇਹ ਦੇ ਨਾਮ ਦਾ ਐਲਾਨ ਕਰਾਂਗਾ। ਸਾਡੇ ਪਰਮੇਸ਼ਵਰ ਦੀ ਮਹਾਨਤਾ ਦੀ ਉਸਤਤ ਕਰੋ!

4ਉਹ ਚੱਟਾਨ ਹੈ, ਉਹ ਦੇ ਕੰਮ ਸਿੱਧ ਹਨ, ਅਤੇ ਉਹ ਦੇ ਸਾਰੇ ਮਾਰਗ ਨਿਆਂ ਦੇ ਹਨ। ਇੱਕ ਵਫ਼ਾਦਾਰ ਪਰਮੇਸ਼ਵਰ ਜੋ ਕੋਈ ਗਲਤੀ ਨਹੀਂ ਕਰਦਾ, ਉਹ ਸੱਚਾ ਅਤੇ ਧਰਮੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.