1ਹੇ ਅਕਾਸ਼, ਸੁਣ ਅਤੇ ਮੈਂ ਬੋਲਾਂਗਾ, ਹੇ ਧਰਤੀ, ਮੇਰੇ ਮੂੰਹ ਦੇ ਬਚਨ ਸੁਣ,
2ਮੇਰੀ ਸਿੱਖਿਆ ਮੀਂਹ ਵਾਂਗ ਵਰ੍ਹੇਗੀ, ਅਤੇ ਮੇਰੇ ਸ਼ਬਦ ਤ੍ਰੇਲ ਵਾਂਗ ਡਿੱਗਣਗੇ, ਨਵੇਂ ਘਾਹ ਉੱਤੇ ਫੁਹਾਰ ਵਾਂਗੂੰ, ਕੋਮਲ ਬੂਟਿਆਂ ਉੱਤੇ ਬਹੁਤੀ ਵਰਖਾ ਵਾਂਗੂੰ।
3ਮੈਂ ਯਾਹਵੇਹ ਦੇ ਨਾਮ ਦਾ ਐਲਾਨ ਕਰਾਂਗਾ। ਸਾਡੇ ਪਰਮੇਸ਼ਵਰ ਦੀ ਮਹਾਨਤਾ ਦੀ ਉਸਤਤ ਕਰੋ!
4ਉਹ ਚੱਟਾਨ ਹੈ, ਉਹ ਦੇ ਕੰਮ ਸਿੱਧ ਹਨ, ਅਤੇ ਉਹ ਦੇ ਸਾਰੇ ਮਾਰਗ ਨਿਆਂ ਦੇ ਹਨ। ਇੱਕ ਵਫ਼ਾਦਾਰ ਪਰਮੇਸ਼ਵਰ ਜੋ ਕੋਈ ਗਲਤੀ ਨਹੀਂ ਕਰਦਾ, ਉਹ ਸੱਚਾ ਅਤੇ ਧਰਮੀ ਹੈ।
5ਉਹ ਭ੍ਰਿਸ਼ਟ ਹਨ ਅਤੇ ਉਸਦੇ ਬੱਚੇ ਨਹੀਂ ਹਨ, ਸਗੋਂ ਉਹ ਕਲੰਕੀ ਹਨ ਕਿ ਉਹ ਇੱਕ ਵਿਗੜੀ ਅਤੇ ਟੇਢੀ ਪੀੜ੍ਹੀ ਹੈ।