11ਇੱਕ ਉਕਾਬ ਵਾਂਗ ਜੋ ਆਪਣੇ ਆਲ੍ਹਣੇ ਨੂੰ ਹਿਲਾਉਂਦਾ, ਅਤੇ ਆਪਣੇ ਬੱਚਿਆਂ ਉੱਤੇ ਫੜ ਫੜ੍ਹਾਉਂਦਾ ਹੈ, ਜੋ ਉਹਨਾਂ ਨੂੰ ਫੜਨ ਲਈ ਆਪਣੇ ਖੰਭ ਫੈਲਾਉਂਦਾ ਹੈ ਅਤੇ ਉਹਨਾਂ ਨੂੰ ਉੱਚਾ ਚੁੱਕਦਾ ਹੈ।
12ਕੇਵਲ ਯਾਹਵੇਹ ਹੀ ਉਸਦਾ ਮਾਰਗ ਦਰਸ਼ਕ ਸੀ, ਯਾਹਵੇਹ ਨੂੰ ਕਿਸੇ ਵਿਦੇਸ਼ੀ ਦੇਵਤੇ ਦੀ ਲੋੜ ਨਹੀਂ ਸੀ।
13ਉਸ ਨੇ ਉਸ ਨੂੰ ਧਰਤੀ ਦੀਆਂ ਉਚਾਈਆਂ ਉੱਤੇ ਚੜ੍ਹਾਇਆ ਅਤੇ ਖੇਤਾਂ ਦੇ ਫਲਾਂ ਨਾਲ ਉਹ ਨੂੰ ਖੁਆਇਆ। ਉਸ ਨੇ ਉਹਨਾਂ ਚੱਟਾਨ ਵਿੱਚੋਂ ਸ਼ਹਿਦ, ਅਤੇ ਚਕਮਕ ਦੀ ਚੱਟਾਨ ਤੋਂ ਤੇਲ ਚੁਸਾਇਆ।
14ਚੌਣੇ ਦਾ ਮੱਖਣ ਅਤੇ ਇੱਜੜ ਦੇ ਦੁੱਧ, ਲੇਲਿਆਂ ਦੀ ਚਰਬੀ ਨਾਲ, ਅਤੇ ਬਾਸ਼ਾਨ ਦੀ ਨਸਲ ਦੇ ਮੇਂਢੇ ਅਤੇ ਬੱਕਰੇ, ਕਣਕ ਦੀ ਉੱਤਮ ਪੈਦਾਵਾਰ ਨਾਲ ਤੂੰ ਅੰਗੂਰੀ ਰਸ ਦੀ ਦਾਖਰਸ ਪੀਤੀ।
15ਪਰ ਯਸ਼ੁਰੂਨ ਠੀਕ ਹੋਣ ਤੋਂ ਬਾਅਦ ਬਾਗ਼ੀ ਹੋ ਗਿਆ; ਉਹ ਤਕੜਾ ਅਤੇ ਸੁੰਦਰ ਬਣ ਗਿਆ ਸੀ। ਫਿਰ ਉਸਨੇ ਆਪਣੇ ਸਿਰਜਣਹਾਰ ਪਰਮੇਸ਼ਵਰ ਨੂੰ ਤਿਆਗ ਦਿੱਤਾ, ਉਸਨੇ ਆਪਣੀ ਮੁਕਤੀ ਦੀ ਚੱਟਾਨ ਨਾਲ ਵੈਰ ਕੀਤਾ।