ਬਿਵਸਥਾ 32

ਇੱਕ ਉਕਾਬ ਵਾਂਗ ਜੋ ਆਪਣੇ ਆਲ੍ਹਣੇ ਨੂੰ ਹਿਲਾਉਂਦਾ, ਅਤੇ ਆਪਣੇ ਬੱਚਿਆਂ ਉੱਤੇ ਫੜ ਫੜ੍ਹਾਉਂਦਾ ਹੈ, ਜੋ ਉਹਨਾਂ ਨੂੰ ਫੜਨ ਲਈ ਆਪਣੇ ਖੰਭ ਫੈਲਾਉਂਦਾ ਹੈ ਅਤੇ ਉਹਨਾਂ ਨੂੰ ਉੱਚਾ ਚੁੱਕਦਾ ਹੈ।

Deuteronomy 32:11 (UKJV) As an eagle stirs up her nest, flutteres over her young, spreads abroad her wings, takes them, bears them on her wings:

9ਕਿਉਂ ਜੋ ਯਾਹਵੇਹ ਦਾ ਹਿੱਸਾ ਉਹ ਦੀ ਪਰਜਾ ਹੈ, ਯਾਕੋਬ ਉਸਦੀ ਵਿਰਾਸਤ ਦਾ ਭਾਗ ਹੈ।

10ਉਸਨੇ ਉਹਨਾਂ ਨੂੰ ਮਾਰੂਥਲ ਵਿੱਚੋਂ, ਅਤੇ ਸੁੰਨਸਾਨ ਜੰਗਲ ਵਿੱਚੋਂ ਲੱਭਿਆ। ਉਸ ਨੇ ਉਸਦੀ ਰੱਖਿਆ ਕੀਤੀ ਅਤੇ ਉਸਦੀ ਦੇਖਭਾਲ ਕੀਤੀ, ਉਸ ਨੇ ਅੱਖ ਦੀ ਕਾਕੀ ਵਾਂਗ ਉਹ ਦੀ ਰਾਖੀ ਕੀਤੀ।

11ਇੱਕ ਉਕਾਬ ਵਾਂਗ ਜੋ ਆਪਣੇ ਆਲ੍ਹਣੇ ਨੂੰ ਹਿਲਾਉਂਦਾ, ਅਤੇ ਆਪਣੇ ਬੱਚਿਆਂ ਉੱਤੇ ਫੜ ਫੜ੍ਹਾਉਂਦਾ ਹੈ, ਜੋ ਉਹਨਾਂ ਨੂੰ ਫੜਨ ਲਈ ਆਪਣੇ ਖੰਭ ਫੈਲਾਉਂਦਾ ਹੈ ਅਤੇ ਉਹਨਾਂ ਨੂੰ ਉੱਚਾ ਚੁੱਕਦਾ ਹੈ।

12ਕੇਵਲ ਯਾਹਵੇਹ ਹੀ ਉਸਦਾ ਮਾਰਗ ਦਰਸ਼ਕ ਸੀ, ਯਾਹਵੇਹ ਨੂੰ ਕਿਸੇ ਵਿਦੇਸ਼ੀ ਦੇਵਤੇ ਦੀ ਲੋੜ ਨਹੀਂ ਸੀ।

13ਉਸ ਨੇ ਉਸ ਨੂੰ ਧਰਤੀ ਦੀਆਂ ਉਚਾਈਆਂ ਉੱਤੇ ਚੜ੍ਹਾਇਆ ਅਤੇ ਖੇਤਾਂ ਦੇ ਫਲਾਂ ਨਾਲ ਉਹ ਨੂੰ ਖੁਆਇਆ। ਉਸ ਨੇ ਉਹਨਾਂ ਚੱਟਾਨ ਵਿੱਚੋਂ ਸ਼ਹਿਦ, ਅਤੇ ਚਕਮਕ ਦੀ ਚੱਟਾਨ ਤੋਂ ਤੇਲ ਚੁਸਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.