8ਜਦੋਂ ਅੱਤ ਮਹਾਨ ਨੇ ਕੌਮਾਂ ਨੂੰ ਉਹਨਾਂ ਦੀ ਵਿਰਾਸਤ ਦਿੱਤੀ, ਜਦੋਂ ਉਸਨੇ ਸਾਰੀ ਮਨੁੱਖਜਾਤੀ ਨੂੰ ਵੰਡਿਆ, ਉਸਨੇ ਇਸਰਾਏਲ ਦੇ ਪੁੱਤਰਾਂ ਦੀ ਗਿਣਤੀ ਦੇ ਅਨੁਸਾਰ ਲੋਕਾਂ ਲਈ ਹੱਦਾਂ ਬਣਾਈਆਂ।
9ਕਿਉਂ ਜੋ ਯਾਹਵੇਹ ਦਾ ਹਿੱਸਾ ਉਹ ਦੀ ਪਰਜਾ ਹੈ, ਯਾਕੋਬ ਉਸਦੀ ਵਿਰਾਸਤ ਦਾ ਭਾਗ ਹੈ।
10ਉਸਨੇ ਉਹਨਾਂ ਨੂੰ ਮਾਰੂਥਲ ਵਿੱਚੋਂ, ਅਤੇ ਸੁੰਨਸਾਨ ਜੰਗਲ ਵਿੱਚੋਂ ਲੱਭਿਆ। ਉਸ ਨੇ ਉਸਦੀ ਰੱਖਿਆ ਕੀਤੀ ਅਤੇ ਉਸਦੀ ਦੇਖਭਾਲ ਕੀਤੀ, ਉਸ ਨੇ ਅੱਖ ਦੀ ਕਾਕੀ ਵਾਂਗ ਉਹ ਦੀ ਰਾਖੀ ਕੀਤੀ।
11ਇੱਕ ਉਕਾਬ ਵਾਂਗ ਜੋ ਆਪਣੇ ਆਲ੍ਹਣੇ ਨੂੰ ਹਿਲਾਉਂਦਾ, ਅਤੇ ਆਪਣੇ ਬੱਚਿਆਂ ਉੱਤੇ ਫੜ ਫੜ੍ਹਾਉਂਦਾ ਹੈ, ਜੋ ਉਹਨਾਂ ਨੂੰ ਫੜਨ ਲਈ ਆਪਣੇ ਖੰਭ ਫੈਲਾਉਂਦਾ ਹੈ ਅਤੇ ਉਹਨਾਂ ਨੂੰ ਉੱਚਾ ਚੁੱਕਦਾ ਹੈ।
12ਕੇਵਲ ਯਾਹਵੇਹ ਹੀ ਉਸਦਾ ਮਾਰਗ ਦਰਸ਼ਕ ਸੀ, ਯਾਹਵੇਹ ਨੂੰ ਕਿਸੇ ਵਿਦੇਸ਼ੀ ਦੇਵਤੇ ਦੀ ਲੋੜ ਨਹੀਂ ਸੀ।