6ਹੇ ਮੂਰਖ ਅਤੇ ਮੱਤਹੀਣ ਲੋਕੋ, ਕੀ ਤੁਸੀਂ ਯਾਹਵੇਹ ਨੂੰ ਇਸ ਤਰ੍ਹਾਂ ਬਦਲਾ ਦਿੰਦੇ ਹੋ? ਕੀ ਉਹ ਤੁਹਾਡਾ ਪਿਤਾ, ਤੁਹਾਡਾ ਸਿਰਜਣਹਾਰ ਨਹੀਂ, ਜਿਸ ਨੇ ਤੁਹਾਨੂੰ ਬਣਾਇਆ ਅਤੇ ਕਾਇਮ ਕੀਤਾ?
7ਪੁਰਾਣੇ ਦਿਨਾਂ ਨੂੰ ਚੇਤੇ ਰੱਖੋ, ਪੁਰਾਣੀਆਂ ਪੀੜ੍ਹੀਆਂ ਤੇ ਗੌਰ ਕਰੋ। ਆਪਣੇ ਪਿਤਾ ਨੂੰ ਪੁੱਛੋ ਅਤੇ ਉਹ ਤੁਹਾਨੂੰ ਦੱਸੇਗਾ, ਆਪਣੇ ਬਜ਼ੁਰਗਾਂ ਤੋਂ, ਅਤੇ ਉਹ ਤੁਹਾਨੂੰ ਦੱਸਣਗੇ।
8ਜਦੋਂ ਅੱਤ ਮਹਾਨ ਨੇ ਕੌਮਾਂ ਨੂੰ ਉਹਨਾਂ ਦੀ ਵਿਰਾਸਤ ਦਿੱਤੀ, ਜਦੋਂ ਉਸਨੇ ਸਾਰੀ ਮਨੁੱਖਜਾਤੀ ਨੂੰ ਵੰਡਿਆ, ਉਸਨੇ ਇਸਰਾਏਲ ਦੇ ਪੁੱਤਰਾਂ ਦੀ ਗਿਣਤੀ ਦੇ ਅਨੁਸਾਰ ਲੋਕਾਂ ਲਈ ਹੱਦਾਂ ਬਣਾਈਆਂ।
9ਕਿਉਂ ਜੋ ਯਾਹਵੇਹ ਦਾ ਹਿੱਸਾ ਉਹ ਦੀ ਪਰਜਾ ਹੈ, ਯਾਕੋਬ ਉਸਦੀ ਵਿਰਾਸਤ ਦਾ ਭਾਗ ਹੈ।
10ਉਸਨੇ ਉਹਨਾਂ ਨੂੰ ਮਾਰੂਥਲ ਵਿੱਚੋਂ, ਅਤੇ ਸੁੰਨਸਾਨ ਜੰਗਲ ਵਿੱਚੋਂ ਲੱਭਿਆ। ਉਸ ਨੇ ਉਸਦੀ ਰੱਖਿਆ ਕੀਤੀ ਅਤੇ ਉਸਦੀ ਦੇਖਭਾਲ ਕੀਤੀ, ਉਸ ਨੇ ਅੱਖ ਦੀ ਕਾਕੀ ਵਾਂਗ ਉਹ ਦੀ ਰਾਖੀ ਕੀਤੀ।