ਬਿਵਸਥਾ 32

ਹੇ ਮੂਰਖ ਅਤੇ ਮੱਤਹੀਣ ਲੋਕੋ, ਕੀ ਤੁਸੀਂ ਯਾਹਵੇਹ ਨੂੰ ਇਸ ਤਰ੍ਹਾਂ ਬਦਲਾ ਦਿੰਦੇ ਹੋ? ਕੀ ਉਹ ਤੁਹਾਡਾ ਪਿਤਾ, ਤੁਹਾਡਾ ਸਿਰਜਣਹਾਰ ਨਹੀਂ, ਜਿਸ ਨੇ ਤੁਹਾਨੂੰ ਬਣਾਇਆ ਅਤੇ ਕਾਇਮ ਕੀਤਾ?

Deuteronomy 32:6 (UKJV) Do all of you thus requite the LORD, O foolish people and unwise? is not he your father that has bought you? has he not made you, and established you?

4ਉਹ ਚੱਟਾਨ ਹੈ, ਉਹ ਦੇ ਕੰਮ ਸਿੱਧ ਹਨ, ਅਤੇ ਉਹ ਦੇ ਸਾਰੇ ਮਾਰਗ ਨਿਆਂ ਦੇ ਹਨ। ਇੱਕ ਵਫ਼ਾਦਾਰ ਪਰਮੇਸ਼ਵਰ ਜੋ ਕੋਈ ਗਲਤੀ ਨਹੀਂ ਕਰਦਾ, ਉਹ ਸੱਚਾ ਅਤੇ ਧਰਮੀ ਹੈ।

5ਉਹ ਭ੍ਰਿਸ਼ਟ ਹਨ ਅਤੇ ਉਸਦੇ ਬੱਚੇ ਨਹੀਂ ਹਨ, ਸਗੋਂ ਉਹ ਕਲੰਕੀ ਹਨ ਕਿ ਉਹ ਇੱਕ ਵਿਗੜੀ ਅਤੇ ਟੇਢੀ ਪੀੜ੍ਹੀ ਹੈ।

6ਹੇ ਮੂਰਖ ਅਤੇ ਮੱਤਹੀਣ ਲੋਕੋ, ਕੀ ਤੁਸੀਂ ਯਾਹਵੇਹ ਨੂੰ ਇਸ ਤਰ੍ਹਾਂ ਬਦਲਾ ਦਿੰਦੇ ਹੋ? ਕੀ ਉਹ ਤੁਹਾਡਾ ਪਿਤਾ, ਤੁਹਾਡਾ ਸਿਰਜਣਹਾਰ ਨਹੀਂ, ਜਿਸ ਨੇ ਤੁਹਾਨੂੰ ਬਣਾਇਆ ਅਤੇ ਕਾਇਮ ਕੀਤਾ?

7ਪੁਰਾਣੇ ਦਿਨਾਂ ਨੂੰ ਚੇਤੇ ਰੱਖੋ, ਪੁਰਾਣੀਆਂ ਪੀੜ੍ਹੀਆਂ ਤੇ ਗੌਰ ਕਰੋ। ਆਪਣੇ ਪਿਤਾ ਨੂੰ ਪੁੱਛੋ ਅਤੇ ਉਹ ਤੁਹਾਨੂੰ ਦੱਸੇਗਾ, ਆਪਣੇ ਬਜ਼ੁਰਗਾਂ ਤੋਂ, ਅਤੇ ਉਹ ਤੁਹਾਨੂੰ ਦੱਸਣਗੇ।

8ਜਦੋਂ ਅੱਤ ਮਹਾਨ ਨੇ ਕੌਮਾਂ ਨੂੰ ਉਹਨਾਂ ਦੀ ਵਿਰਾਸਤ ਦਿੱਤੀ, ਜਦੋਂ ਉਸਨੇ ਸਾਰੀ ਮਨੁੱਖਜਾਤੀ ਨੂੰ ਵੰਡਿਆ, ਉਸਨੇ ਇਸਰਾਏਲ ਦੇ ਪੁੱਤਰਾਂ ਦੀ ਗਿਣਤੀ ਦੇ ਅਨੁਸਾਰ ਲੋਕਾਂ ਲਈ ਹੱਦਾਂ ਬਣਾਈਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.