ਬਿਵਸਥਾ 32

ਪੁਰਾਣੇ ਦਿਨਾਂ ਨੂੰ ਚੇਤੇ ਰੱਖੋ, ਪੁਰਾਣੀਆਂ ਪੀੜ੍ਹੀਆਂ ਤੇ ਗੌਰ ਕਰੋ। ਆਪਣੇ ਪਿਤਾ ਨੂੰ ਪੁੱਛੋ ਅਤੇ ਉਹ ਤੁਹਾਨੂੰ ਦੱਸੇਗਾ, ਆਪਣੇ ਬਜ਼ੁਰਗਾਂ ਤੋਂ, ਅਤੇ ਉਹ ਤੁਹਾਨੂੰ ਦੱਸਣਗੇ।

Deuteronomy 32:7 (UKJV) Remember the days of old, consider the years of many generations: ask your father, and he will show you; your elders, and they will tell you.

5ਉਹ ਭ੍ਰਿਸ਼ਟ ਹਨ ਅਤੇ ਉਸਦੇ ਬੱਚੇ ਨਹੀਂ ਹਨ, ਸਗੋਂ ਉਹ ਕਲੰਕੀ ਹਨ ਕਿ ਉਹ ਇੱਕ ਵਿਗੜੀ ਅਤੇ ਟੇਢੀ ਪੀੜ੍ਹੀ ਹੈ।

6ਹੇ ਮੂਰਖ ਅਤੇ ਮੱਤਹੀਣ ਲੋਕੋ, ਕੀ ਤੁਸੀਂ ਯਾਹਵੇਹ ਨੂੰ ਇਸ ਤਰ੍ਹਾਂ ਬਦਲਾ ਦਿੰਦੇ ਹੋ? ਕੀ ਉਹ ਤੁਹਾਡਾ ਪਿਤਾ, ਤੁਹਾਡਾ ਸਿਰਜਣਹਾਰ ਨਹੀਂ, ਜਿਸ ਨੇ ਤੁਹਾਨੂੰ ਬਣਾਇਆ ਅਤੇ ਕਾਇਮ ਕੀਤਾ?

7ਪੁਰਾਣੇ ਦਿਨਾਂ ਨੂੰ ਚੇਤੇ ਰੱਖੋ, ਪੁਰਾਣੀਆਂ ਪੀੜ੍ਹੀਆਂ ਤੇ ਗੌਰ ਕਰੋ। ਆਪਣੇ ਪਿਤਾ ਨੂੰ ਪੁੱਛੋ ਅਤੇ ਉਹ ਤੁਹਾਨੂੰ ਦੱਸੇਗਾ, ਆਪਣੇ ਬਜ਼ੁਰਗਾਂ ਤੋਂ, ਅਤੇ ਉਹ ਤੁਹਾਨੂੰ ਦੱਸਣਗੇ।

8ਜਦੋਂ ਅੱਤ ਮਹਾਨ ਨੇ ਕੌਮਾਂ ਨੂੰ ਉਹਨਾਂ ਦੀ ਵਿਰਾਸਤ ਦਿੱਤੀ, ਜਦੋਂ ਉਸਨੇ ਸਾਰੀ ਮਨੁੱਖਜਾਤੀ ਨੂੰ ਵੰਡਿਆ, ਉਸਨੇ ਇਸਰਾਏਲ ਦੇ ਪੁੱਤਰਾਂ ਦੀ ਗਿਣਤੀ ਦੇ ਅਨੁਸਾਰ ਲੋਕਾਂ ਲਈ ਹੱਦਾਂ ਬਣਾਈਆਂ।

9ਕਿਉਂ ਜੋ ਯਾਹਵੇਹ ਦਾ ਹਿੱਸਾ ਉਹ ਦੀ ਪਰਜਾ ਹੈ, ਯਾਕੋਬ ਉਸਦੀ ਵਿਰਾਸਤ ਦਾ ਭਾਗ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.