ਬਿਵਸਥਾ 32

“ਮੈਂ ਉਹਨਾਂ ਉੱਤੇ ਬਿਪਤਾਵਾਂ ਦਾ ਢੇਰ ਲਾਵਾਂਗਾ ਅਤੇ ਆਪਣੇ ਤੀਰ ਉਹਨਾਂ ਉੱਤੇ ਚਲਾਵਾਂਗਾ।

Deuteronomy 32:23 (UKJV) I will heap evil upon them; I will spend mine arrows upon them.

21ਇਨ੍ਹਾਂ ਨੇ ਮੈਨੂੰ ਉਸ ਵਸਤੂ ਤੋਂ ਈਰਖਾਲੂ ਕੀਤਾ ਜੋ ਪਰਮੇਸ਼ਵਰ ਹੈ ਹੀ ਨਹੀਂ; ਅਤੇ ਆਪਣੀਆਂ ਨਿਕੰਮੀਆਂ ਮੂਰਤੀਆਂ ਨਾਲ ਮੈਨੂੰ ਗੁੱਸਾ ਦੁਆਇਆ। ਮੈਂ ਉਹਨਾਂ ਨੂੰ ਉਹਨਾਂ ਤੋਂ ਈਰਖਾ ਕਰਾਵਾਂਗਾ ਜੋ ਅਸਲ ਵਿੱਚ ਲੋਕ ਨਹੀਂ ਹਨ, ਮੈਂ ਉਹਨਾਂ ਨੂੰ ਇੱਕ ਕੌਮ ਦੇ ਦੁਆਰਾ ਗੁੱਸਾ ਦੁਆਵਾਂਗਾ ਜਿਸਦੀ ਕੋਈ ਸਮਝ ਨਹੀਂ ਹੈ;

22ਕਿਉਂ ਜੋ ਮੇਰੇ ਕ੍ਰੋਧ ਦੀ ਅੱਗ ਭੜਕ ਉੱਠੇਗੀ, ਜਿਹੜੀ ਸਭ ਤੋਂ ਹੇਠਲੇ ਪਤਾਲ ਤੱਕ ਬਲਦੀ ਜਾਂਦੀ ਹੈ। ਇਹ ਧਰਤੀ ਅਤੇ ਉਸ ਦੀਆਂ ਫ਼ਸਲਾਂ ਨੂੰ ਖਾ ਜਾਵੇਗਾ ਅਤੇ ਪਹਾੜਾਂ ਦੀਆਂ ਨੀਹਾਂ ਨੂੰ ਅੱਗ ਲਾ ਦੇਵੇਗੀ।

23“ਮੈਂ ਉਹਨਾਂ ਉੱਤੇ ਬਿਪਤਾਵਾਂ ਦਾ ਢੇਰ ਲਾਵਾਂਗਾ ਅਤੇ ਆਪਣੇ ਤੀਰ ਉਹਨਾਂ ਉੱਤੇ ਚਲਾਵਾਂਗਾ।

24ਮੈਂ ਉਹਨਾਂ ਦੇ ਵਿਰੁੱਧ ਕਾਲ ਨੂੰ ਬਰਬਾਦ ਕਰਾਂਗਾ, ਮਹਾਂਮਾਰੀ ਅਤੇ ਮਾਰੂ ਬਵਾ। ਮੈਂ ਉਹਨਾਂ ਦੇ ਵਿਰੁੱਧ ਵਹਿਸ਼ੀ ਦਰਿੰਦਿਆਂ ਨੂੰ ਭੇਜਾਂਗਾ, ਸੱਪਾਂ ਦਾ ਜ਼ਹਿਰ ਜੋ ਮਿੱਟੀ ਵਿੱਚ ਉੱਡਦੇ ਹਨ।

25ਬਾਹਰ ਤਲਵਾਰ ਨਾਲ ਮਰਨਗੇ, ਅਤੇ ਕੋਠੜੀਆਂ ਵਿੱਚ ਡਰ ਹੋਵੇਗਾ, ਜਿਸ ਨਾਲ ਜੁਆਨਾਂ ਅਤੇ ਕੁਆਰੀਆਂ ਦਾ, ਅਤੇ ਦੁੱਧ ਚੁੰਘਦੇ ਬੱਚੇ ਅਤੇ ਧੌਲਿਆਂ ਵਾਲੇ ਮਨੁੱਖਾਂ ਦਾ ਵੀ ਨਾਸ ਹੋ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.