ਬਿਵਸਥਾ 32

ਕਿਉਂ ਜੋ ਮੇਰੇ ਕ੍ਰੋਧ ਦੀ ਅੱਗ ਭੜਕ ਉੱਠੇਗੀ, ਜਿਹੜੀ ਸਭ ਤੋਂ ਹੇਠਲੇ ਪਤਾਲ ਤੱਕ ਬਲਦੀ ਜਾਂਦੀ ਹੈ। ਇਹ ਧਰਤੀ ਅਤੇ ਉਸ ਦੀਆਂ ਫ਼ਸਲਾਂ ਨੂੰ ਖਾ ਜਾਵੇਗਾ ਅਤੇ ਪਹਾੜਾਂ ਦੀਆਂ ਨੀਹਾਂ ਨੂੰ ਅੱਗ ਲਾ ਦੇਵੇਗੀ।

Deuteronomy 32:22 (UKJV) For a fire is kindled in mine anger, and shall burn unto the low hell, and shall consume the earth with her increase, and set on fire the foundations of the mountains.

20ਉਸ ਨੇ ਕਿਹਾ, “ਮੈਂ ਆਪਣਾ ਮੂੰਹ ਉਹਨਾਂ ਤੋਂ ਲੁਕਾ ਲਵਾਂਗਾ, ਅਤੇ ਦੇਖਾਂਗਾ ਕਿ ਉਹਨਾਂ ਦਾ ਅੰਤ ਕੀ ਹੋਵੇਗਾ। ਕਿਉਂਕਿ ਇਹ ਇੱਕ ਭ੍ਰਿਸ਼ਟ ਪੀੜ੍ਹੀ ਹੈ, ਇਹ ਉਹ ਪੁੱਤਰ ਹਨ ਜਿਨ੍ਹਾਂ ਵਿੱਚ ਵਫ਼ਾਦਾਰੀ ਨਹੀਂ ਹੈ।

21ਇਨ੍ਹਾਂ ਨੇ ਮੈਨੂੰ ਉਸ ਵਸਤੂ ਤੋਂ ਈਰਖਾਲੂ ਕੀਤਾ ਜੋ ਪਰਮੇਸ਼ਵਰ ਹੈ ਹੀ ਨਹੀਂ; ਅਤੇ ਆਪਣੀਆਂ ਨਿਕੰਮੀਆਂ ਮੂਰਤੀਆਂ ਨਾਲ ਮੈਨੂੰ ਗੁੱਸਾ ਦੁਆਇਆ। ਮੈਂ ਉਹਨਾਂ ਨੂੰ ਉਹਨਾਂ ਤੋਂ ਈਰਖਾ ਕਰਾਵਾਂਗਾ ਜੋ ਅਸਲ ਵਿੱਚ ਲੋਕ ਨਹੀਂ ਹਨ, ਮੈਂ ਉਹਨਾਂ ਨੂੰ ਇੱਕ ਕੌਮ ਦੇ ਦੁਆਰਾ ਗੁੱਸਾ ਦੁਆਵਾਂਗਾ ਜਿਸਦੀ ਕੋਈ ਸਮਝ ਨਹੀਂ ਹੈ;

22ਕਿਉਂ ਜੋ ਮੇਰੇ ਕ੍ਰੋਧ ਦੀ ਅੱਗ ਭੜਕ ਉੱਠੇਗੀ, ਜਿਹੜੀ ਸਭ ਤੋਂ ਹੇਠਲੇ ਪਤਾਲ ਤੱਕ ਬਲਦੀ ਜਾਂਦੀ ਹੈ। ਇਹ ਧਰਤੀ ਅਤੇ ਉਸ ਦੀਆਂ ਫ਼ਸਲਾਂ ਨੂੰ ਖਾ ਜਾਵੇਗਾ ਅਤੇ ਪਹਾੜਾਂ ਦੀਆਂ ਨੀਹਾਂ ਨੂੰ ਅੱਗ ਲਾ ਦੇਵੇਗੀ।

23“ਮੈਂ ਉਹਨਾਂ ਉੱਤੇ ਬਿਪਤਾਵਾਂ ਦਾ ਢੇਰ ਲਾਵਾਂਗਾ ਅਤੇ ਆਪਣੇ ਤੀਰ ਉਹਨਾਂ ਉੱਤੇ ਚਲਾਵਾਂਗਾ।

24ਮੈਂ ਉਹਨਾਂ ਦੇ ਵਿਰੁੱਧ ਕਾਲ ਨੂੰ ਬਰਬਾਦ ਕਰਾਂਗਾ, ਮਹਾਂਮਾਰੀ ਅਤੇ ਮਾਰੂ ਬਵਾ। ਮੈਂ ਉਹਨਾਂ ਦੇ ਵਿਰੁੱਧ ਵਹਿਸ਼ੀ ਦਰਿੰਦਿਆਂ ਨੂੰ ਭੇਜਾਂਗਾ, ਸੱਪਾਂ ਦਾ ਜ਼ਹਿਰ ਜੋ ਮਿੱਟੀ ਵਿੱਚ ਉੱਡਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.