22ਕਿਉਂ ਜੋ ਮੇਰੇ ਕ੍ਰੋਧ ਦੀ ਅੱਗ ਭੜਕ ਉੱਠੇਗੀ, ਜਿਹੜੀ ਸਭ ਤੋਂ ਹੇਠਲੇ ਪਤਾਲ ਤੱਕ ਬਲਦੀ ਜਾਂਦੀ ਹੈ। ਇਹ ਧਰਤੀ ਅਤੇ ਉਸ ਦੀਆਂ ਫ਼ਸਲਾਂ ਨੂੰ ਖਾ ਜਾਵੇਗਾ ਅਤੇ ਪਹਾੜਾਂ ਦੀਆਂ ਨੀਹਾਂ ਨੂੰ ਅੱਗ ਲਾ ਦੇਵੇਗੀ।
23“ਮੈਂ ਉਹਨਾਂ ਉੱਤੇ ਬਿਪਤਾਵਾਂ ਦਾ ਢੇਰ ਲਾਵਾਂਗਾ ਅਤੇ ਆਪਣੇ ਤੀਰ ਉਹਨਾਂ ਉੱਤੇ ਚਲਾਵਾਂਗਾ।
24ਮੈਂ ਉਹਨਾਂ ਦੇ ਵਿਰੁੱਧ ਕਾਲ ਨੂੰ ਬਰਬਾਦ ਕਰਾਂਗਾ, ਮਹਾਂਮਾਰੀ ਅਤੇ ਮਾਰੂ ਬਵਾ। ਮੈਂ ਉਹਨਾਂ ਦੇ ਵਿਰੁੱਧ ਵਹਿਸ਼ੀ ਦਰਿੰਦਿਆਂ ਨੂੰ ਭੇਜਾਂਗਾ, ਸੱਪਾਂ ਦਾ ਜ਼ਹਿਰ ਜੋ ਮਿੱਟੀ ਵਿੱਚ ਉੱਡਦੇ ਹਨ।
25ਬਾਹਰ ਤਲਵਾਰ ਨਾਲ ਮਰਨਗੇ, ਅਤੇ ਕੋਠੜੀਆਂ ਵਿੱਚ ਡਰ ਹੋਵੇਗਾ, ਜਿਸ ਨਾਲ ਜੁਆਨਾਂ ਅਤੇ ਕੁਆਰੀਆਂ ਦਾ, ਅਤੇ ਦੁੱਧ ਚੁੰਘਦੇ ਬੱਚੇ ਅਤੇ ਧੌਲਿਆਂ ਵਾਲੇ ਮਨੁੱਖਾਂ ਦਾ ਵੀ ਨਾਸ ਹੋ ਜਾਵੇਗਾ।
26ਮੈਂ ਆਖਿਆ ਕਿ ਮੈਂ ਉਹਨਾਂ ਨੂੰ ਦੂਰ-ਦੂਰ ਤੱਕ ਖਿਲਾਰ ਦਿਆਂਗਾ ਅਤੇ ਉਹਨਾਂ ਦਾ ਨਾਮ ਮਨੁੱਖਾਂ ਦੀ ਯਾਦ ਵਿੱਚੋਂ ਮਿਟਾ ਦਿਆਂਗਾ,