33ਉਹਨਾਂ ਦੀ ਦਾਖ਼ਰਸ ਨਾਗਾਂ ਦਾ ਜ਼ਹਿਰ ਹੈ, ਸੱਪਾਂ ਦੀ ਵਿੱਸ ਹੈ।
34“ਕਿ ਇਹ ਗੱਲ ਮੇਰੇ ਮਨ ਵਿੱਚ, ਅਤੇ ਮੋਹਰ ਲਗਾ ਕੇ ਮੇਰੇ ਭੰਡਾਰ ਵਿੱਚ ਰੱਖੀ ਹੋਈ ਨਹੀਂ ਹੈ?
35ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਬਦਲਾ ਲਵਾਂਗਾ, ਇਹ ਉਸ ਵੇਲੇ ਪ੍ਰਗਟ ਹੋਵੇਗਾ, ਜਦ ਉਹਨਾਂ ਦੇ ਪੈਰ ਤਿਲਕੇ, ਉਹਨਾਂ ਦੀ ਬਿਪਤਾ ਦਾ ਦਿਨ ਨੇੜੇ ਹੈ ਅਤੇ ਉਹਨਾਂ ਦੀ ਤਬਾਹੀ ਜਲਦੀ ਉਹਨਾਂ ਉੱਤੇ ਆ ਰਹੀ ਹੈ।”
36ਯਾਹਵੇਹ ਆਪਣੇ ਲੋਕਾਂ ਦਾ ਨਿਆਂ ਕਰੇਗਾ, ਅਤੇ ਆਪਣੇ ਸੇਵਕਾਂ ਉੱਤੇ ਤਰਸ ਖਾਵੇਗਾ, ਜਦੋਂ ਉਹ ਦੇਖਦਾ ਹੈ ਕਿ ਉਹਨਾਂ ਦੀ ਤਾਕਤ ਖਤਮ ਹੋ ਗਈ ਹੈ, ਅਤੇ ਕੋਈ ਵੀ ਨਹੀਂ ਬਚਿਆ, ਨਾ ਗੁਲਾਮ ਨਾ ਅਜ਼ਾਦ।
37ਉਹ ਆਖੇਗਾ, ਹੁਣ ਉਹਨਾਂ ਦੇ ਦੇਵਤੇ ਕਿੱਥੇ ਹਨ, ਜਿਸ ਚੱਟਾਨ ਵਿੱਚ ਉਹਨਾਂ ਨੇ ਪਨਾਹ ਲਈ ਸੀ?