31ਕਿਉਂਕਿ ਉਹਨਾਂ ਦੀ ਚੱਟਾਨ ਸਾਡੀ ਚੱਟਾਨ ਵਰਗੀ ਨਹੀਂ ਹੈ, ਭਾਵੇਂ ਸਾਡੇ ਵੈਰੀ ਹੀ ਨਿਆਂ ਕਰਨ।
32ਉਹਨਾਂ ਦੀ ਵੇਲ ਸੋਦੋਮ ਦੀ ਵੇਲ ਅਤੇ ਗਾਮੂਰਾਹ ਦੇ ਖੇਤਾਂ ਤੋਂ ਨਿਕਲਦੀ ਹੈ। ਉਹਨਾਂ ਦੇ ਅੰਗੂਰ ਜ਼ਹਿਰ ਨਾਲ ਭਰੇ ਹੋਏ ਹਨ, ਅਤੇ ਉਹਨਾਂ ਦੇ ਗੁੱਛੇ ਕੁੜੱਤਣ ਨਾਲ ਭਰੇ ਹੋਏ ਹਨ।
33ਉਹਨਾਂ ਦੀ ਦਾਖ਼ਰਸ ਨਾਗਾਂ ਦਾ ਜ਼ਹਿਰ ਹੈ, ਸੱਪਾਂ ਦੀ ਵਿੱਸ ਹੈ।
34“ਕਿ ਇਹ ਗੱਲ ਮੇਰੇ ਮਨ ਵਿੱਚ, ਅਤੇ ਮੋਹਰ ਲਗਾ ਕੇ ਮੇਰੇ ਭੰਡਾਰ ਵਿੱਚ ਰੱਖੀ ਹੋਈ ਨਹੀਂ ਹੈ?
35ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਬਦਲਾ ਲਵਾਂਗਾ, ਇਹ ਉਸ ਵੇਲੇ ਪ੍ਰਗਟ ਹੋਵੇਗਾ, ਜਦ ਉਹਨਾਂ ਦੇ ਪੈਰ ਤਿਲਕੇ, ਉਹਨਾਂ ਦੀ ਬਿਪਤਾ ਦਾ ਦਿਨ ਨੇੜੇ ਹੈ ਅਤੇ ਉਹਨਾਂ ਦੀ ਤਬਾਹੀ ਜਲਦੀ ਉਹਨਾਂ ਉੱਤੇ ਆ ਰਹੀ ਹੈ।”