ਬਿਵਸਥਾ 32

ਯਾਹਵੇਹ ਆਪਣੇ ਲੋਕਾਂ ਦਾ ਨਿਆਂ ਕਰੇਗਾ, ਅਤੇ ਆਪਣੇ ਸੇਵਕਾਂ ਉੱਤੇ ਤਰਸ ਖਾਵੇਗਾ, ਜਦੋਂ ਉਹ ਦੇਖਦਾ ਹੈ ਕਿ ਉਹਨਾਂ ਦੀ ਤਾਕਤ ਖਤਮ ਹੋ ਗਈ ਹੈ, ਅਤੇ ਕੋਈ ਵੀ ਨਹੀਂ ਬਚਿਆ, ਨਾ ਗੁਲਾਮ ਨਾ ਅਜ਼ਾਦ।

Deuteronomy 32:36 (UKJV) For the LORD shall judge his people, and repent himself for his servants, when he sees that their power is gone, and there is none shut up, or left.

34“ਕਿ ਇਹ ਗੱਲ ਮੇਰੇ ਮਨ ਵਿੱਚ, ਅਤੇ ਮੋਹਰ ਲਗਾ ਕੇ ਮੇਰੇ ਭੰਡਾਰ ਵਿੱਚ ਰੱਖੀ ਹੋਈ ਨਹੀਂ ਹੈ?

35ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਬਦਲਾ ਲਵਾਂਗਾ, ਇਹ ਉਸ ਵੇਲੇ ਪ੍ਰਗਟ ਹੋਵੇਗਾ, ਜਦ ਉਹਨਾਂ ਦੇ ਪੈਰ ਤਿਲਕੇ, ਉਹਨਾਂ ਦੀ ਬਿਪਤਾ ਦਾ ਦਿਨ ਨੇੜੇ ਹੈ ਅਤੇ ਉਹਨਾਂ ਦੀ ਤਬਾਹੀ ਜਲਦੀ ਉਹਨਾਂ ਉੱਤੇ ਆ ਰਹੀ ਹੈ।”

36ਯਾਹਵੇਹ ਆਪਣੇ ਲੋਕਾਂ ਦਾ ਨਿਆਂ ਕਰੇਗਾ, ਅਤੇ ਆਪਣੇ ਸੇਵਕਾਂ ਉੱਤੇ ਤਰਸ ਖਾਵੇਗਾ, ਜਦੋਂ ਉਹ ਦੇਖਦਾ ਹੈ ਕਿ ਉਹਨਾਂ ਦੀ ਤਾਕਤ ਖਤਮ ਹੋ ਗਈ ਹੈ, ਅਤੇ ਕੋਈ ਵੀ ਨਹੀਂ ਬਚਿਆ, ਨਾ ਗੁਲਾਮ ਨਾ ਅਜ਼ਾਦ।

37ਉਹ ਆਖੇਗਾ, ਹੁਣ ਉਹਨਾਂ ਦੇ ਦੇਵਤੇ ਕਿੱਥੇ ਹਨ, ਜਿਸ ਚੱਟਾਨ ਵਿੱਚ ਉਹਨਾਂ ਨੇ ਪਨਾਹ ਲਈ ਸੀ?

38ਉਹ ਦੇਵਤੇ ਜਿਨ੍ਹਾਂ ਨੇ ਉਹਨਾਂ ਦੀਆਂ ਬਲੀਆਂ ਦੀ ਚਰਬੀ ਖਾਧੀ ਅਤੇ ਉਹਨਾਂ ਦੇ ਪੀਣ ਦੀਆਂ ਭੇਟਾਂ ਦੀ ਦਾਖ਼ਰਸ ਪੀਤੀ? ਉਹ ਉੱਠਣ ਅਤੇ ਤੁਹਾਡੀ ਮਦਦ ਕਰਨ, ਉਹ ਤੁਹਾਨੂੰ ਪਨਾਹ ਦੇਣ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.