ਬਿਵਸਥਾ 32

ਉਹ ਦੇਵਤੇ ਜਿਨ੍ਹਾਂ ਨੇ ਉਹਨਾਂ ਦੀਆਂ ਬਲੀਆਂ ਦੀ ਚਰਬੀ ਖਾਧੀ ਅਤੇ ਉਹਨਾਂ ਦੇ ਪੀਣ ਦੀਆਂ ਭੇਟਾਂ ਦੀ ਦਾਖ਼ਰਸ ਪੀਤੀ? ਉਹ ਉੱਠਣ ਅਤੇ ਤੁਹਾਡੀ ਮਦਦ ਕਰਨ, ਉਹ ਤੁਹਾਨੂੰ ਪਨਾਹ ਦੇਣ!

Deuteronomy 32:38 (UKJV) Which did eat the fat of their sacrifices, and drank the wine of their drink offerings? let them rise up and help you, and be your protection.

36ਯਾਹਵੇਹ ਆਪਣੇ ਲੋਕਾਂ ਦਾ ਨਿਆਂ ਕਰੇਗਾ, ਅਤੇ ਆਪਣੇ ਸੇਵਕਾਂ ਉੱਤੇ ਤਰਸ ਖਾਵੇਗਾ, ਜਦੋਂ ਉਹ ਦੇਖਦਾ ਹੈ ਕਿ ਉਹਨਾਂ ਦੀ ਤਾਕਤ ਖਤਮ ਹੋ ਗਈ ਹੈ, ਅਤੇ ਕੋਈ ਵੀ ਨਹੀਂ ਬਚਿਆ, ਨਾ ਗੁਲਾਮ ਨਾ ਅਜ਼ਾਦ।

37ਉਹ ਆਖੇਗਾ, ਹੁਣ ਉਹਨਾਂ ਦੇ ਦੇਵਤੇ ਕਿੱਥੇ ਹਨ, ਜਿਸ ਚੱਟਾਨ ਵਿੱਚ ਉਹਨਾਂ ਨੇ ਪਨਾਹ ਲਈ ਸੀ?

38ਉਹ ਦੇਵਤੇ ਜਿਨ੍ਹਾਂ ਨੇ ਉਹਨਾਂ ਦੀਆਂ ਬਲੀਆਂ ਦੀ ਚਰਬੀ ਖਾਧੀ ਅਤੇ ਉਹਨਾਂ ਦੇ ਪੀਣ ਦੀਆਂ ਭੇਟਾਂ ਦੀ ਦਾਖ਼ਰਸ ਪੀਤੀ? ਉਹ ਉੱਠਣ ਅਤੇ ਤੁਹਾਡੀ ਮਦਦ ਕਰਨ, ਉਹ ਤੁਹਾਨੂੰ ਪਨਾਹ ਦੇਣ!

39“ਹੁਣ ਵੇਖੋ ਕਿ ਉਹ ਮੈਂ ਹੀ ਹਾਂ! ਮੇਰੇ ਤੋਂ ਬਿਨਾਂ ਕੋਈ ਪਰਮੇਸ਼ਵਰ ਨਹੀਂ ਹੈ। ਮੈਂ ਹੀ ਮਾਰਦਾ ਅਤੇ ਮੈਂ ਹੀ ਜੀਉਂਦਾ ਕਰਦਾ ਹਾਂ, ਮੈਂ ਜ਼ਖਮੀ ਕਰਦਾ ਅਤੇ ਮੈਂ ਹੀ ਚੰਗਾ ਕਰਦਾ ਹਾਂ, ਅਤੇ ਕੋਈ ਨਹੀਂ ਹੈ ਜਿਹੜਾ ਮੇਰੇ ਹੱਥੋਂ ਛੁਡਾ ਸਕੇ।

40ਮੈਂ ਆਪਣਾ ਹੱਥ ਅਕਾਸ਼ ਵੱਲ ਚੁੱਕ ਕੇ ਸਹੁੰ ਖਾਂਦਾ ਹਾਂ, ਮੈਂ ਸਦੀਪਕਾਲ ਲਈ ਜਿਉਂਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.