18ਜ਼ਬੂਲੁਨ ਬਾਰੇ ਉਸ ਨੇ ਕਿਹਾ, “ਜ਼ਬੂਲੁਨ, ਆਪਣੇ ਬਾਹਰ ਜਾਣ ਵਿੱਚ ਅਨੰਦ ਕਰ, ਅਤੇ ਹੇ ਯਿੱਸਾਕਾਰ, ਆਪਣੇ ਤੰਬੂਆਂ ਵਿੱਚ।
19ਉਹ ਲੋਕਾਂ ਨੂੰ ਪਹਾੜ ਉੱਤੇ ਸੱਦਣਗੇ ਅਤੇ ਉੱਥੇ ਧਰਮੀਆਂ ਦੀਆਂ ਬਲੀਆਂ ਚੜ੍ਹਾਉਣਗੇ। ਉਹ ਸਮੁੰਦਰਾਂ ਦੀ ਬਹੁਤਾਤ ਵਿੱਚ ਦਾਅਵਤ ਕਰਨਗੇ, ਰੇਤ ਵਿੱਚ ਲੁਕੇ ਹੋਏ ਖਜ਼ਾਨਿਆਂ ਦਾ ਲਾਭ ਉਠਾਉਣਗੇ।”
20ਗਾਦ ਬਾਰੇ ਉਸਨੇ ਕਿਹਾ, “ਧੰਨ ਹੈ ਉਹ ਜਿਹੜਾ ਗਾਦ ਦੇ ਖੇਤਰ ਨੂੰ ਵਧਾਉਂਦਾ ਹੈ! ਗਾਦ ਉੱਥੇ ਸ਼ੇਰ ਵਾਂਗ ਰਹਿੰਦਾ ਹੈ, ਉਹ ਬਾਂਹ ਨੂੰ ਸਗੋਂ ਸਿਰ ਦੀ ਖੋਪੜੀ ਨੂੰ ਤੋੜ ਸੁੱਟਦਾ ਹੈ।
21ਉਸਨੇ ਆਪਣੇ ਲਈ ਸਭ ਤੋਂ ਵਧੀਆ ਜ਼ਮੀਨ ਚੁਣੀ, ਆਗੂ ਦਾ ਹਿੱਸਾ ਉਸ ਲਈ ਰੱਖਿਆ ਗਿਆ ਸੀ। ਜਦੋਂ ਲੋਕਾਂ ਦੇ ਮੁਖੀ ਇਕੱਠੇ ਹੋਏ, ਉਸਨੇ ਯਾਹਵੇਹ ਦੀ ਧਰਮੀ ਇੱਛਾ, ਅਤੇ ਇਸਰਾਏਲ ਦੇ ਬਾਰੇ ਉਸਦੇ ਨਿਆਂ ਨੂੰ ਪੂਰਾ ਕੀਤਾ।”
22ਦਾਨ ਬਾਰੇ ਉਸ ਨੇ ਆਖਿਆ, ਦਾਨ ਸ਼ੇਰ ਦਾ ਬੱਚਾ ਹੈ, ਬਾਸ਼ਾਨ ਵਿੱਚੋਂ ਨਿੱਕਲਦਾ ਹੈ।