ਬਿਵਸਥਾ 33

ਉਹ ਲੋਕਾਂ ਨੂੰ ਪਹਾੜ ਉੱਤੇ ਸੱਦਣਗੇ ਅਤੇ ਉੱਥੇ ਧਰਮੀਆਂ ਦੀਆਂ ਬਲੀਆਂ ਚੜ੍ਹਾਉਣਗੇ। ਉਹ ਸਮੁੰਦਰਾਂ ਦੀ ਬਹੁਤਾਤ ਵਿੱਚ ਦਾਅਵਤ ਕਰਨਗੇ, ਰੇਤ ਵਿੱਚ ਲੁਕੇ ਹੋਏ ਖਜ਼ਾਨਿਆਂ ਦਾ ਲਾਭ ਉਠਾਉਣਗੇ।”

Deuteronomy 33:19 (UKJV) They shall call the people unto the mountain; there they shall offer sacrifices of righteousness: for they shall suck of the abundance of the seas, and of treasures hid in the sand.

17ਉਹ ਮਹਿਮਾ ਵਿੱਚ ਜੇਠੇ ਬਲਦ ਵਰਗਾ ਹੈ, ਉਸ ਦੇ ਸਿੰਗ ਜੰਗਲੀ ਬਲਦ ਦੇ ਸਿੰਗ ਹਨ, ਇਨ੍ਹਾਂ ਨਾਲ ਉਹ ਕੌਮਾਂ ਨੂੰ ਨੁਕਸਾਨ ਪਹੁੰਚਾਏਗਾ, ਅਤੇ ਉਹਨਾਂ ਨੂੰ ਇੱਕੋ ਸਮੇਂ ਧਰਤੀ ਦੇ ਕੰਢਿਆਂ ਤੱਕ ਧੱਕ ਦੇਵੇਗਾ। ਇਫ਼ਰਾਈਮ ਦੇ ਦਸ ਹਜ਼ਾਰ ਅਜਿਹੇ ਹਨ। ਮਨੱਸ਼ੇਹ ਦੇ ਹਜ਼ਾਰਾਂ ਹੀ ਅਜਿਹੇ ਹਨ।”

18ਜ਼ਬੂਲੁਨ ਬਾਰੇ ਉਸ ਨੇ ਕਿਹਾ, “ਜ਼ਬੂਲੁਨ, ਆਪਣੇ ਬਾਹਰ ਜਾਣ ਵਿੱਚ ਅਨੰਦ ਕਰ, ਅਤੇ ਹੇ ਯਿੱਸਾਕਾਰ, ਆਪਣੇ ਤੰਬੂਆਂ ਵਿੱਚ।

19ਉਹ ਲੋਕਾਂ ਨੂੰ ਪਹਾੜ ਉੱਤੇ ਸੱਦਣਗੇ ਅਤੇ ਉੱਥੇ ਧਰਮੀਆਂ ਦੀਆਂ ਬਲੀਆਂ ਚੜ੍ਹਾਉਣਗੇ। ਉਹ ਸਮੁੰਦਰਾਂ ਦੀ ਬਹੁਤਾਤ ਵਿੱਚ ਦਾਅਵਤ ਕਰਨਗੇ, ਰੇਤ ਵਿੱਚ ਲੁਕੇ ਹੋਏ ਖਜ਼ਾਨਿਆਂ ਦਾ ਲਾਭ ਉਠਾਉਣਗੇ।”

20ਗਾਦ ਬਾਰੇ ਉਸਨੇ ਕਿਹਾ, “ਧੰਨ ਹੈ ਉਹ ਜਿਹੜਾ ਗਾਦ ਦੇ ਖੇਤਰ ਨੂੰ ਵਧਾਉਂਦਾ ਹੈ! ਗਾਦ ਉੱਥੇ ਸ਼ੇਰ ਵਾਂਗ ਰਹਿੰਦਾ ਹੈ, ਉਹ ਬਾਂਹ ਨੂੰ ਸਗੋਂ ਸਿਰ ਦੀ ਖੋਪੜੀ ਨੂੰ ਤੋੜ ਸੁੱਟਦਾ ਹੈ।

21ਉਸਨੇ ਆਪਣੇ ਲਈ ਸਭ ਤੋਂ ਵਧੀਆ ਜ਼ਮੀਨ ਚੁਣੀ, ਆਗੂ ਦਾ ਹਿੱਸਾ ਉਸ ਲਈ ਰੱਖਿਆ ਗਿਆ ਸੀ। ਜਦੋਂ ਲੋਕਾਂ ਦੇ ਮੁਖੀ ਇਕੱਠੇ ਹੋਏ, ਉਸਨੇ ਯਾਹਵੇਹ ਦੀ ਧਰਮੀ ਇੱਛਾ, ਅਤੇ ਇਸਰਾਏਲ ਦੇ ਬਾਰੇ ਉਸਦੇ ਨਿਆਂ ਨੂੰ ਪੂਰਾ ਕੀਤਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.