6ਉਸ ਨੇ ਉਸ ਨੂੰ ਮੋਆਬ ਵਿੱਚ ਬੈਥ ਪਓਰ ਦੇ ਸਾਹਮਣੇ ਵਾਲੀ ਵਾਦੀ ਵਿੱਚ ਦੱਬ ਦਿੱਤਾ ਪਰ ਅੱਜ ਤੱਕ ਕੋਈ ਨਹੀਂ ਜਾਣਦਾ ਕਿ ਉਸ ਦੀ ਕਬਰ ਕਿੱਥੇ ਹੈ।
7ਜਦੋਂ ਮੋਸ਼ੇਹ ਮਰਿਆ ਤਾਂ ਉਹ ਇੱਕ ਸੌ ਵੀਹ ਸਾਲਾਂ ਦਾ ਸੀ, ਪਰ ਨਾ ਉਸ ਦੀਆਂ ਅੱਖਾਂ ਕਮਜ਼ੋਰ ਹੋਈਆਂ ਅਤੇ ਨਾ ਹੀ ਉਸ ਦਾ ਬਲ ਘਟਿਆ।
8ਇਸਰਾਏਲੀਆਂ ਨੇ ਮੋਆਬ ਦੇ ਮੈਦਾਨ ਵਿੱਚ ਤੀਹ ਦਿਨ ਤੱਕ ਮੋਸ਼ੇਹ ਲਈ ਸੋਗ ਕੀਤਾ, ਇਸ ਤਰ੍ਹਾਂ ਮੋਸ਼ੇਹ ਦੇ ਸੋਗ ਅਤੇ ਵਿਰਲਾਪ ਦੇ ਦਿਨ ਪੂਰੇ ਹੋਏ।
9ਹੁਣ ਨੂਨ ਦਾ ਪੁੱਤਰ ਯੇਹੋਸ਼ੁਆ ਬੁੱਧ ਦੇ ਆਤਮਾ ਨਾਲ ਭਰਪੂਰ ਸੀ ਕਿਉਂਕਿ ਮੋਸ਼ੇਹ ਨੇ ਉਸ ਉੱਤੇ ਹੱਥ ਰੱਖੇ ਸਨ। ਇਸ ਲਈ ਇਸਰਾਏਲੀ ਉਸਦੀ ਗੱਲ ਸੁਣਦੇ ਸਨ ਅਤੇ ਉਸੇ ਤਰ੍ਹਾਂ ਕਰਦੇ ਸਨ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
10ਇਸ ਤੋਂ ਬਾਅਦ ਹੁਣ ਤੱਕ ਇਸਰਾਏਲ ਵਿੱਚ ਮੋਸ਼ੇਹ ਵਰਗਾ ਕੋਈ ਵੀ ਨਬੀ ਨਹੀਂ ਉੱਠਿਆ, ਜਿਸ ਨੂੰ ਯਾਹਵੇਹ ਆਹਮੋ-ਸਾਹਮਣੇ ਜਾਣਦਾ ਸੀ,