4ਤਦ ਯਾਹਵੇਹ ਨੇ ਉਸ ਨੂੰ ਆਖਿਆ, “ਇਹ ਉਹ ਧਰਤੀ ਹੈ ਜਿਸ ਦੀ ਸਹੁੰ ਮੈਂ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਖਾਧੀ ਸੀ ਜਦੋਂ ਮੈਂ ਕਿਹਾ ਸੀ, ‘ਮੈਂ ਇਹ ਤੇਰੇ ਉੱਤਰਾਧਿਕਾਰੀਆਂ ਨੂੰ ਦਿਆਂਗਾ।’ ਮੈਂ ਤੈਨੂੰ ਤੇਰੀਆਂ ਅੱਖਾਂ ਨਾਲ ਇਹ ਦੇਸ਼ ਵਿਖਾ ਦਿੱਤਾ ਹੈ ਪਰ ਤੂੰ ਪਾਰ ਲੱਘ ਕੇ ਉੱਥੇ ਨਹੀਂ ਜਾਵੇਗਾ।”
5ਅਤੇ ਯਾਹਵੇਹ ਦਾ ਦਾਸ ਮੋਸ਼ੇਹ ਉੱਥੇ ਮੋਆਬ ਵਿੱਚ ਮਰ ਗਿਆ, ਜਿਵੇਂ ਯਾਹਵੇਹ ਨੇ ਆਖਿਆ ਸੀ।
6ਉਸ ਨੇ ਉਸ ਨੂੰ ਮੋਆਬ ਵਿੱਚ ਬੈਥ ਪਓਰ ਦੇ ਸਾਹਮਣੇ ਵਾਲੀ ਵਾਦੀ ਵਿੱਚ ਦੱਬ ਦਿੱਤਾ ਪਰ ਅੱਜ ਤੱਕ ਕੋਈ ਨਹੀਂ ਜਾਣਦਾ ਕਿ ਉਸ ਦੀ ਕਬਰ ਕਿੱਥੇ ਹੈ।
7ਜਦੋਂ ਮੋਸ਼ੇਹ ਮਰਿਆ ਤਾਂ ਉਹ ਇੱਕ ਸੌ ਵੀਹ ਸਾਲਾਂ ਦਾ ਸੀ, ਪਰ ਨਾ ਉਸ ਦੀਆਂ ਅੱਖਾਂ ਕਮਜ਼ੋਰ ਹੋਈਆਂ ਅਤੇ ਨਾ ਹੀ ਉਸ ਦਾ ਬਲ ਘਟਿਆ।
8ਇਸਰਾਏਲੀਆਂ ਨੇ ਮੋਆਬ ਦੇ ਮੈਦਾਨ ਵਿੱਚ ਤੀਹ ਦਿਨ ਤੱਕ ਮੋਸ਼ੇਹ ਲਈ ਸੋਗ ਕੀਤਾ, ਇਸ ਤਰ੍ਹਾਂ ਮੋਸ਼ੇਹ ਦੇ ਸੋਗ ਅਤੇ ਵਿਰਲਾਪ ਦੇ ਦਿਨ ਪੂਰੇ ਹੋਏ।