ਬਿਵਸਥਾ 34

ਤਦ ਯਾਹਵੇਹ ਨੇ ਉਸ ਨੂੰ ਆਖਿਆ, “ਇਹ ਉਹ ਧਰਤੀ ਹੈ ਜਿਸ ਦੀ ਸਹੁੰ ਮੈਂ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਖਾਧੀ ਸੀ ਜਦੋਂ ਮੈਂ ਕਿਹਾ ਸੀ, ‘ਮੈਂ ਇਹ ਤੇਰੇ ਉੱਤਰਾਧਿਕਾਰੀਆਂ ਨੂੰ ਦਿਆਂਗਾ।’ ਮੈਂ ਤੈਨੂੰ ਤੇਰੀਆਂ ਅੱਖਾਂ ਨਾਲ ਇਹ ਦੇਸ਼ ਵਿਖਾ ਦਿੱਤਾ ਹੈ ਪਰ ਤੂੰ ਪਾਰ ਲੱਘ ਕੇ ਉੱਥੇ ਨਹੀਂ ਜਾਵੇਗਾ।”

Deuteronomy 34:4 (UKJV) And the LORD said unto him, This is the land which I swore unto Abraham, unto Isaac, and unto Jacob, saying, I will give it unto your seed: I have caused you to see it with yours eyes, but you shall not go over thither.

2ਸਾਰਾ ਨਫ਼ਤਾਲੀ, ਇਫ਼ਰਾਈਮ ਅਤੇ ਮਨੱਸ਼ੇਹ ਦਾ ਇਲਾਕਾ, ਯਹੂਦਾਹ ਦਾ ਸਾਰਾ ਦੇਸ਼ ਮਹਾ ਸਾਗਰ ਤੱਕ,

3ਅਤੇ ਦੱਖਣ ਦਾ ਦੇਸ਼ ਅਤੇ ਸੋਆਰ ਤੱਕ ਯਰੀਹੋ ਦੀ ਘਾਟੀ ਦੇ ਮੈਦਾਨ ਜਿਹੜਾ ਖਜ਼ੂਰ ਦੇ ਰੁੱਖਾਂ ਦਾ ਸ਼ਹਿਰ।

4ਤਦ ਯਾਹਵੇਹ ਨੇ ਉਸ ਨੂੰ ਆਖਿਆ, “ਇਹ ਉਹ ਧਰਤੀ ਹੈ ਜਿਸ ਦੀ ਸਹੁੰ ਮੈਂ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਖਾਧੀ ਸੀ ਜਦੋਂ ਮੈਂ ਕਿਹਾ ਸੀ, ‘ਮੈਂ ਇਹ ਤੇਰੇ ਉੱਤਰਾਧਿਕਾਰੀਆਂ ਨੂੰ ਦਿਆਂਗਾ।’ ਮੈਂ ਤੈਨੂੰ ਤੇਰੀਆਂ ਅੱਖਾਂ ਨਾਲ ਇਹ ਦੇਸ਼ ਵਿਖਾ ਦਿੱਤਾ ਹੈ ਪਰ ਤੂੰ ਪਾਰ ਲੱਘ ਕੇ ਉੱਥੇ ਨਹੀਂ ਜਾਵੇਗਾ।”

5ਅਤੇ ਯਾਹਵੇਹ ਦਾ ਦਾਸ ਮੋਸ਼ੇਹ ਉੱਥੇ ਮੋਆਬ ਵਿੱਚ ਮਰ ਗਿਆ, ਜਿਵੇਂ ਯਾਹਵੇਹ ਨੇ ਆਖਿਆ ਸੀ।

6ਉਸ ਨੇ ਉਸ ਨੂੰ ਮੋਆਬ ਵਿੱਚ ਬੈਥ ਪਓਰ ਦੇ ਸਾਹਮਣੇ ਵਾਲੀ ਵਾਦੀ ਵਿੱਚ ਦੱਬ ਦਿੱਤਾ ਪਰ ਅੱਜ ਤੱਕ ਕੋਈ ਨਹੀਂ ਜਾਣਦਾ ਕਿ ਉਸ ਦੀ ਕਬਰ ਕਿੱਥੇ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.