ਬਿਵਸਥਾ 34

ਸਾਰਾ ਨਫ਼ਤਾਲੀ, ਇਫ਼ਰਾਈਮ ਅਤੇ ਮਨੱਸ਼ੇਹ ਦਾ ਇਲਾਕਾ, ਯਹੂਦਾਹ ਦਾ ਸਾਰਾ ਦੇਸ਼ ਮਹਾ ਸਾਗਰ ਤੱਕ,

Deuteronomy 34:2 (UKJV) And all Naphtali, and the land of Ephraim, and Manasseh, and all the land of Judah, unto the utmost sea,

1ਤਦ ਮੋਸ਼ੇਹ ਮੋਆਬ ਦੇ ਮੈਦਾਨਾਂ ਤੋਂ ਯਰੀਹੋ ਦੇ ਪਾਰ ਪਿਸਗਾਹ ਦੀ ਚੋਟੀ ਤੋਂ ਨਬੋ ਪਹਾੜ ਉੱਤੇ ਚੜ੍ਹਿਆ। ਉੱਥੇ ਯਾਹਵੇਹ ਨੇ ਉਸ ਨੂੰ ਗਿਲਿਆਦ ਤੋਂ ਲੈ ਕੇ ਦਾਨ ਤੱਕ ਸਾਰਾ ਦੇਸ਼ ਦਿਖਾਇਆ।

2ਸਾਰਾ ਨਫ਼ਤਾਲੀ, ਇਫ਼ਰਾਈਮ ਅਤੇ ਮਨੱਸ਼ੇਹ ਦਾ ਇਲਾਕਾ, ਯਹੂਦਾਹ ਦਾ ਸਾਰਾ ਦੇਸ਼ ਮਹਾ ਸਾਗਰ ਤੱਕ,

3ਅਤੇ ਦੱਖਣ ਦਾ ਦੇਸ਼ ਅਤੇ ਸੋਆਰ ਤੱਕ ਯਰੀਹੋ ਦੀ ਘਾਟੀ ਦੇ ਮੈਦਾਨ ਜਿਹੜਾ ਖਜ਼ੂਰ ਦੇ ਰੁੱਖਾਂ ਦਾ ਸ਼ਹਿਰ।

4ਤਦ ਯਾਹਵੇਹ ਨੇ ਉਸ ਨੂੰ ਆਖਿਆ, “ਇਹ ਉਹ ਧਰਤੀ ਹੈ ਜਿਸ ਦੀ ਸਹੁੰ ਮੈਂ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਖਾਧੀ ਸੀ ਜਦੋਂ ਮੈਂ ਕਿਹਾ ਸੀ, ‘ਮੈਂ ਇਹ ਤੇਰੇ ਉੱਤਰਾਧਿਕਾਰੀਆਂ ਨੂੰ ਦਿਆਂਗਾ।’ ਮੈਂ ਤੈਨੂੰ ਤੇਰੀਆਂ ਅੱਖਾਂ ਨਾਲ ਇਹ ਦੇਸ਼ ਵਿਖਾ ਦਿੱਤਾ ਹੈ ਪਰ ਤੂੰ ਪਾਰ ਲੱਘ ਕੇ ਉੱਥੇ ਨਹੀਂ ਜਾਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.