ਬਿਵਸਥਾ 4

ਤਾਂ ਜੋ ਤੁਸੀਂ ਭ੍ਰਿਸ਼ਟ ਨਾ ਹੋ ਜਾਓ ਅਤੇ ਆਪਣੇ ਲਈ ਇੱਕ ਮੂਰਤੀ ਅਤੇ ਕਿਸੇ ਵੀ ਆਕਾਰ ਦੀ ਕੋਈ ਮੂਰਤ ਨਾ ਬਣਾਓ, ਭਾਵੇਂ ਆਦਮੀ ਜਾਂ ਔਰਤ,

Deuteronomy 4:16 (UKJV) Lest all of you corrupt yourselves, and make you a graven image, the embodiment of any figure, the likeness of male or female,

14ਅਤੇ ਯਾਹਵੇਹ ਨੇ ਉਸ ਸਮੇਂ ਮੈਨੂੰ ਹੁਕਮ ਦਿੱਤਾ ਸੀ ਕਿ ਮੈਂ ਤੁਹਾਨੂੰ ਬਿਧੀਆਂ ਅਤੇ ਕਾਨੂੰਨ ਸਿਖਾਵਾਂ ਤਾਂ ਜੋ ਤੁਸੀਂ ਉਹਨਾਂ ਨੂੰ ਉਸ ਦੇਸ਼ ਵਿੱਚ ਪੂਰਾ ਕਰੋ, ਜਿਸ ਨੂੰ ਅਧਿਕਾਰ ਵਿੱਚ ਲੈਣ ਲਈ ਤੁਸੀਂ ਪਾਰ ਜਾਂਦੇ ਹੋ।

15ਜਿਸ ਦਿਨ ਯਾਹਵੇਹ ਨੇ ਅੱਗ ਵਿੱਚੋਂ ਹੋਰੇਬ ਵਿੱਚ ਤੁਹਾਡੇ ਨਾਲ ਗੱਲ ਕੀਤੀ, ਤੁਸੀਂ ਕਿਸੇ ਕਿਸਮ ਦਾ ਕੋਈ ਰੂਪ ਨਹੀਂ ਦੇਖਿਆ ਇਸ ਲਈ ਆਪਣੇ ਆਪ ਨੂੰ ਬਹੁਤ ਧਿਆਨ ਨਾਲ ਵੇਖੋ,

16ਤਾਂ ਜੋ ਤੁਸੀਂ ਭ੍ਰਿਸ਼ਟ ਨਾ ਹੋ ਜਾਓ ਅਤੇ ਆਪਣੇ ਲਈ ਇੱਕ ਮੂਰਤੀ ਅਤੇ ਕਿਸੇ ਵੀ ਆਕਾਰ ਦੀ ਕੋਈ ਮੂਰਤ ਨਾ ਬਣਾਓ, ਭਾਵੇਂ ਆਦਮੀ ਜਾਂ ਔਰਤ,

17ਜਾਂ ਧਰਤੀ ਦੇ ਕਿਸੇ ਜਾਨਵਰ ਦੀ ਸ਼ਕਲ ਜਾਂ ਕਿਸੇ ਪੰਛੀ ਦੀ ਸ਼ਕਲ ਹੋਵੇ ਜੋ ਹਵਾ ਵਿੱਚ ਉੱਡਦਾ ਹੈ,

18ਜਾਂ ਧਰਤੀ ਤੇ ਘਿਸਰਨ ਵਾਲੇ ਕਿਸੇ ਜੀਵ ਦੀ ਸ਼ਕਲ ਜਾਂ ਹੇਠਾਂ ਪਾਣੀ ਵਿੱਚ ਕਿਸੇ ਮੱਛੀ ਦੀ ਸ਼ਕਲ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.