ਬਿਵਸਥਾ 4

ਜਿਸ ਦਿਨ ਯਾਹਵੇਹ ਨੇ ਅੱਗ ਵਿੱਚੋਂ ਹੋਰੇਬ ਵਿੱਚ ਤੁਹਾਡੇ ਨਾਲ ਗੱਲ ਕੀਤੀ, ਤੁਸੀਂ ਕਿਸੇ ਕਿਸਮ ਦਾ ਕੋਈ ਰੂਪ ਨਹੀਂ ਦੇਖਿਆ ਇਸ ਲਈ ਆਪਣੇ ਆਪ ਨੂੰ ਬਹੁਤ ਧਿਆਨ ਨਾਲ ਵੇਖੋ,

Deuteronomy 4:15 (UKJV) Take all of you therefore good heed unto yourselves; for all of you saw no manner of embodiment on the day that the LORD spoke unto you in Horeb out of the midst of the fire:

13ਉਸ ਨੇ ਤੁਹਾਨੂੰ ਆਪਣਾ ਨੇਮ ਅਰਥਾਤ ਦਸ ਹੁਕਮ ਸੁਣਾਏ ਜਿਨ੍ਹਾਂ ਦੀ ਪਾਲਣਾ ਕਰਨ ਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਅਤੇ ਫਿਰ ਉਹਨਾਂ ਨੂੰ ਪੱਥਰ ਦੀਆਂ ਦੋ ਫੱਟੀਆਂ ਉੱਤੇ ਲਿਖਿਆ।

14ਅਤੇ ਯਾਹਵੇਹ ਨੇ ਉਸ ਸਮੇਂ ਮੈਨੂੰ ਹੁਕਮ ਦਿੱਤਾ ਸੀ ਕਿ ਮੈਂ ਤੁਹਾਨੂੰ ਬਿਧੀਆਂ ਅਤੇ ਕਾਨੂੰਨ ਸਿਖਾਵਾਂ ਤਾਂ ਜੋ ਤੁਸੀਂ ਉਹਨਾਂ ਨੂੰ ਉਸ ਦੇਸ਼ ਵਿੱਚ ਪੂਰਾ ਕਰੋ, ਜਿਸ ਨੂੰ ਅਧਿਕਾਰ ਵਿੱਚ ਲੈਣ ਲਈ ਤੁਸੀਂ ਪਾਰ ਜਾਂਦੇ ਹੋ।

15ਜਿਸ ਦਿਨ ਯਾਹਵੇਹ ਨੇ ਅੱਗ ਵਿੱਚੋਂ ਹੋਰੇਬ ਵਿੱਚ ਤੁਹਾਡੇ ਨਾਲ ਗੱਲ ਕੀਤੀ, ਤੁਸੀਂ ਕਿਸੇ ਕਿਸਮ ਦਾ ਕੋਈ ਰੂਪ ਨਹੀਂ ਦੇਖਿਆ ਇਸ ਲਈ ਆਪਣੇ ਆਪ ਨੂੰ ਬਹੁਤ ਧਿਆਨ ਨਾਲ ਵੇਖੋ,

16ਤਾਂ ਜੋ ਤੁਸੀਂ ਭ੍ਰਿਸ਼ਟ ਨਾ ਹੋ ਜਾਓ ਅਤੇ ਆਪਣੇ ਲਈ ਇੱਕ ਮੂਰਤੀ ਅਤੇ ਕਿਸੇ ਵੀ ਆਕਾਰ ਦੀ ਕੋਈ ਮੂਰਤ ਨਾ ਬਣਾਓ, ਭਾਵੇਂ ਆਦਮੀ ਜਾਂ ਔਰਤ,

17ਜਾਂ ਧਰਤੀ ਦੇ ਕਿਸੇ ਜਾਨਵਰ ਦੀ ਸ਼ਕਲ ਜਾਂ ਕਿਸੇ ਪੰਛੀ ਦੀ ਸ਼ਕਲ ਹੋਵੇ ਜੋ ਹਵਾ ਵਿੱਚ ਉੱਡਦਾ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.