ਬਿਵਸਥਾ 4

ਜਾਂ ਧਰਤੀ ਦੇ ਕਿਸੇ ਜਾਨਵਰ ਦੀ ਸ਼ਕਲ ਜਾਂ ਕਿਸੇ ਪੰਛੀ ਦੀ ਸ਼ਕਲ ਹੋਵੇ ਜੋ ਹਵਾ ਵਿੱਚ ਉੱਡਦਾ ਹੈ,

Deuteronomy 4:17 (UKJV) The likeness of any beast that is on the earth, the likeness of any winged fowl that flies in the air,

15ਜਿਸ ਦਿਨ ਯਾਹਵੇਹ ਨੇ ਅੱਗ ਵਿੱਚੋਂ ਹੋਰੇਬ ਵਿੱਚ ਤੁਹਾਡੇ ਨਾਲ ਗੱਲ ਕੀਤੀ, ਤੁਸੀਂ ਕਿਸੇ ਕਿਸਮ ਦਾ ਕੋਈ ਰੂਪ ਨਹੀਂ ਦੇਖਿਆ ਇਸ ਲਈ ਆਪਣੇ ਆਪ ਨੂੰ ਬਹੁਤ ਧਿਆਨ ਨਾਲ ਵੇਖੋ,

16ਤਾਂ ਜੋ ਤੁਸੀਂ ਭ੍ਰਿਸ਼ਟ ਨਾ ਹੋ ਜਾਓ ਅਤੇ ਆਪਣੇ ਲਈ ਇੱਕ ਮੂਰਤੀ ਅਤੇ ਕਿਸੇ ਵੀ ਆਕਾਰ ਦੀ ਕੋਈ ਮੂਰਤ ਨਾ ਬਣਾਓ, ਭਾਵੇਂ ਆਦਮੀ ਜਾਂ ਔਰਤ,

17ਜਾਂ ਧਰਤੀ ਦੇ ਕਿਸੇ ਜਾਨਵਰ ਦੀ ਸ਼ਕਲ ਜਾਂ ਕਿਸੇ ਪੰਛੀ ਦੀ ਸ਼ਕਲ ਹੋਵੇ ਜੋ ਹਵਾ ਵਿੱਚ ਉੱਡਦਾ ਹੈ,

18ਜਾਂ ਧਰਤੀ ਤੇ ਘਿਸਰਨ ਵਾਲੇ ਕਿਸੇ ਜੀਵ ਦੀ ਸ਼ਕਲ ਜਾਂ ਹੇਠਾਂ ਪਾਣੀ ਵਿੱਚ ਕਿਸੇ ਮੱਛੀ ਦੀ ਸ਼ਕਲ

19ਜਾਂ ਫਿਰ ਜਦੋਂ ਤੁਸੀਂ ਅਕਾਸ਼ ਵੱਲ ਵੇਖੋ ਅਤੇ ਸੂਰਜ, ਚੰਦ ਅਤੇ ਤਾਰਿਆਂ ਨੂੰ ਅਕਾਸ਼ ਦੀ ਸਾਰੀ ਸੈਨਾਂ ਨੂੰ ਵੇਖੋ, ਤਾਂ ਭਟਕ ਕੇ ਉਹਨਾਂ ਦੇ ਅੱਗੇ ਮੱਥਾ ਨਾ ਟੇਕੋ ਅਤੇ ਉਹਨਾਂ ਦੀ ਸੇਵਾ ਕਰਨ ਲੱਗੋ, ਜਿਨ੍ਹਾਂ ਨੂੰ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਅਕਾਸ਼ ਦੇ ਹੇਠਲੇ ਸਾਰੇ ਲੋਕਾਂ ਲਈ ਰੱਖਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.