39ਅੱਜ ਦੇ ਦਿਨ ਮੰਨੋ ਅਤੇ ਧਿਆਨ ਵਿੱਚ ਰੱਖੋ ਕਿ ਉੱਪਰ ਸਵਰਗ ਵਿੱਚ ਅਤੇ ਹੇਠਾਂ ਧਰਤੀ ਉੱਤੇ ਯਾਹਵੇਹ ਹੀ ਪਰਮੇਸ਼ਵਰ ਹੈ, ਹੋਰ ਕੋਈ ਨਹੀਂ ਹੈ।
40ਉਸ ਦੀਆਂ ਬਿਧੀਆਂ ਅਤੇ ਹੁਕਮਾਂ ਦੀ ਪਾਲਨਾ ਕਰੋ ਜੋ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਤਾਂ ਜੋ ਤੁਹਾਡਾ ਅਤੇ ਤੁਹਾਡੇ ਬਾਅਦ ਤੁਹਾਡੇ ਬੱਚਿਆਂ ਦਾ ਭਲਾ ਹੋਵੇ ਅਤੇ ਤੁਸੀਂ ਉਸ ਦੇਸ਼ ਵਿੱਚ ਲੰਮੀ ਉਮਰ ਭੋਗੋ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਹਰ ਵੇਲੇ ਅਤੇ ਹਰ ਸਮੇਂ ਦਿੰਦਾ ਹੈ।
41ਤਦ ਮੋਸ਼ੇਹ ਨੇ ਯਰਦਨ ਦੇ ਪੂਰਬ ਵਿੱਚ ਤਿੰਨ ਸ਼ਹਿਰ ਵੱਖਰੇ ਰੱਖੇ,
42ਜੇਕਰ ਕੋਈ ਅਣਜਾਣੇ ਵਿੱਚ ਅਤੇ ਕਿਸੇ ਨਾਲ ਦੁਸ਼ਮਣੀ ਤੋਂ ਬਿਨਾਂ ਮਾਰਿਆ ਜਾਂਦਾ ਹੈ, ਤਾਂ ਅਜਿਹੇ ਵਿਅਕਤੀ ਨੂੰ ਭੱਜ ਕੇ ਇਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇੱਕ ਵਿੱਚ ਵਸ ਜਾਣਾ ਚਾਹੀਦਾ ਹੈ ਤਾਂ ਜੋ ਉਹ ਬਚ ਸਕੇ।
43ਸ਼ਹਿਰ ਇਹ ਸਨ: ਰਊਬੇਨੀਆਂ ਲਈ ਉਜਾੜ ਦੇ ਪਠਾਰ ਵਿੱਚ ਬੇਜ਼ਰ; ਗਿਲਆਦ ਵਿੱਚ ਰਾਮੋਥ, ਗਾਦੀਆਂ ਲਈ; ਅਤੇ ਬਾਸ਼ਾਨ ਵਿੱਚ ਗੋਲਾਨ, ਮਨੱਸ਼ੇਹੀਆਂ ਲਈ।