ਬਿਵਸਥਾ 4

ਸ਼ਹਿਰ ਇਹ ਸਨ: ਰਊਬੇਨੀਆਂ ਲਈ ਉਜਾੜ ਦੇ ਪਠਾਰ ਵਿੱਚ ਬੇਜ਼ਰ; ਗਿਲਆਦ ਵਿੱਚ ਰਾਮੋਥ, ਗਾਦੀਆਂ ਲਈ; ਅਤੇ ਬਾਸ਼ਾਨ ਵਿੱਚ ਗੋਲਾਨ, ਮਨੱਸ਼ੇਹੀਆਂ ਲਈ।

Deuteronomy 4:43 (UKJV) Namely, Bezer in the wilderness, in the plain country, of the Reubenites; and Ramoth in Gilead, of the Gadites; and Golan in Bashan, of the Manassites.

41ਤਦ ਮੋਸ਼ੇਹ ਨੇ ਯਰਦਨ ਦੇ ਪੂਰਬ ਵਿੱਚ ਤਿੰਨ ਸ਼ਹਿਰ ਵੱਖਰੇ ਰੱਖੇ,

42ਜੇਕਰ ਕੋਈ ਅਣਜਾਣੇ ਵਿੱਚ ਅਤੇ ਕਿਸੇ ਨਾਲ ਦੁਸ਼ਮਣੀ ਤੋਂ ਬਿਨਾਂ ਮਾਰਿਆ ਜਾਂਦਾ ਹੈ, ਤਾਂ ਅਜਿਹੇ ਵਿਅਕਤੀ ਨੂੰ ਭੱਜ ਕੇ ਇਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇੱਕ ਵਿੱਚ ਵਸ ਜਾਣਾ ਚਾਹੀਦਾ ਹੈ ਤਾਂ ਜੋ ਉਹ ਬਚ ਸਕੇ।

43ਸ਼ਹਿਰ ਇਹ ਸਨ: ਰਊਬੇਨੀਆਂ ਲਈ ਉਜਾੜ ਦੇ ਪਠਾਰ ਵਿੱਚ ਬੇਜ਼ਰ; ਗਿਲਆਦ ਵਿੱਚ ਰਾਮੋਥ, ਗਾਦੀਆਂ ਲਈ; ਅਤੇ ਬਾਸ਼ਾਨ ਵਿੱਚ ਗੋਲਾਨ, ਮਨੱਸ਼ੇਹੀਆਂ ਲਈ।

44ਇਹ ਉਹ ਬਿਵਸਥਾ ਹੈ ਜੋ ਮੋਸ਼ੇਹ ਨੇ ਇਸਰਾਏਲੀਆਂ ਦੇ ਅੱਗੇ ਰੱਖੀ ਸੀ।

45ਇਹ ਉਹ ਸ਼ਰਤਾਂ, ਫ਼ਰਮਾਨ ਅਤੇ ਬਿਧੀਆਂ ਹਨ ਜਿਹੜੀਆਂ ਮੋਸ਼ੇਹ ਨੇ ਇਸਰਾਏਲੀਆਂ ਨੂੰ ਦਿੱਤੀਆਂ ਸਨ ਜਦੋਂ ਉਹ ਮਿਸਰ ਵਿੱਚੋਂ ਨਿੱਕਲ ਕੇ ਆਏ ਸਨ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.