43ਸ਼ਹਿਰ ਇਹ ਸਨ: ਰਊਬੇਨੀਆਂ ਲਈ ਉਜਾੜ ਦੇ ਪਠਾਰ ਵਿੱਚ ਬੇਜ਼ਰ; ਗਿਲਆਦ ਵਿੱਚ ਰਾਮੋਥ, ਗਾਦੀਆਂ ਲਈ; ਅਤੇ ਬਾਸ਼ਾਨ ਵਿੱਚ ਗੋਲਾਨ, ਮਨੱਸ਼ੇਹੀਆਂ ਲਈ।
44ਇਹ ਉਹ ਬਿਵਸਥਾ ਹੈ ਜੋ ਮੋਸ਼ੇਹ ਨੇ ਇਸਰਾਏਲੀਆਂ ਦੇ ਅੱਗੇ ਰੱਖੀ ਸੀ।
45ਇਹ ਉਹ ਸ਼ਰਤਾਂ, ਫ਼ਰਮਾਨ ਅਤੇ ਬਿਧੀਆਂ ਹਨ ਜਿਹੜੀਆਂ ਮੋਸ਼ੇਹ ਨੇ ਇਸਰਾਏਲੀਆਂ ਨੂੰ ਦਿੱਤੀਆਂ ਸਨ ਜਦੋਂ ਉਹ ਮਿਸਰ ਵਿੱਚੋਂ ਨਿੱਕਲ ਕੇ ਆਏ ਸਨ
46ਅਤੇ ਉਹ ਯਰਦਨ ਦੇ ਪੂਰਬ ਵੱਲ ਬੈਥ ਪਓਰ ਦੇ ਨੇੜੇ ਘਾਟੀ ਵਿੱਚ ਸਨ ਜੋ ਅਮੋਰੀਆਂ ਦੇ ਰਾਜਾ ਸੀਹੋਨ ਦੇ ਦੇਸ਼ ਵਿੱਚ ਸੀ ਜੋ ਹੇਸ਼ਬੋਨ ਵਿੱਚ ਰਾਜ ਕਰਦਾ ਸੀ ਅਤੇ ਮੋਸ਼ੇਹ ਅਤੇ ਇਸਰਾਏਲੀਆਂ ਦੁਆਰਾ ਮਿਸਰ ਤੋਂ ਬਾਹਰ ਨਿਕਲਣ ਸਮੇਂ ਹਾਰ ਗਿਆ ਸੀ।
47ਉਹਨਾਂ ਨੇ ਉਸ ਦੀ ਧਰਤੀ ਅਤੇ ਯਰਦਨ ਦੇ ਪੂਰਬ ਵੱਲ ਦੋ ਅਮੋਰੀ ਰਾਜਿਆਂ ਬਾਸ਼ਾਨ ਦੇ ਰਾਜੇ ਓਗ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ।