ਬਿਵਸਥਾ 5

ਮੋਸ਼ੇਹ ਨੇ ਸਾਰੇ ਇਸਰਾਏਲ ਨੂੰ ਬੁਲਾਇਆ ਅਤੇ ਆਖਿਆ: ਹੇ ਇਸਰਾਏਲ, ਸੁਣੋ, ਜਿਹੜੇ ਫ਼ਰਮਾਨ ਅਤੇ ਬਿਧੀਆਂ ਮੈਂ ਅੱਜ ਤੁਹਾਡੇ ਕੰਨਾਂ ਵਿੱਚ ਪਾਉਂਦਾ ਹਾਂ। ਉਹਨਾਂ ਨੂੰ ਸਿੱਖੋ ਅਤੇ ਉਹਨਾਂ ਨੂੰ ਪੂਰਾ ਕਰਨ ਲਈ ਮੰਨੋ।

Deuteronomy 5:1 (UKJV) And Moses called all Israel, and said unto them, Hear, O Israel, the statutes and judgments which I speak in your ears this day, that all of you may learn them, and keep, and do them.

1ਮੋਸ਼ੇਹ ਨੇ ਸਾਰੇ ਇਸਰਾਏਲ ਨੂੰ ਬੁਲਾਇਆ ਅਤੇ ਆਖਿਆ: ਹੇ ਇਸਰਾਏਲ, ਸੁਣੋ, ਜਿਹੜੇ ਫ਼ਰਮਾਨ ਅਤੇ ਬਿਧੀਆਂ ਮੈਂ ਅੱਜ ਤੁਹਾਡੇ ਕੰਨਾਂ ਵਿੱਚ ਪਾਉਂਦਾ ਹਾਂ। ਉਹਨਾਂ ਨੂੰ ਸਿੱਖੋ ਅਤੇ ਉਹਨਾਂ ਨੂੰ ਪੂਰਾ ਕਰਨ ਲਈ ਮੰਨੋ।

2ਸਾਡੇ ਪਰਮੇਸ਼ਵਰ ਨੇ ਹੋਰੇਬ ਵਿੱਚ ਸਾਡੇ ਨਾਲ ਇੱਕ ਨੇਮ ਬੰਨ੍ਹਿਆ ਸੀ।

3ਯਾਹਵੇਹ ਨੇ ਇਹ ਨੇਮ ਸਾਡੇ ਪੁਰਖਿਆਂ ਨਾਲ ਨਹੀਂ, ਪਰ ਸਾਡੇ ਨਾਲ ਬੰਨ੍ਹਿਆ, ਸਾਡੇ ਸਾਰਿਆਂ ਨਾਲ ਜੋ ਅੱਜ ਇੱਥੇ ਜੀਉਂਦੇ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.