1ਮੋਸ਼ੇਹ ਨੇ ਸਾਰੇ ਇਸਰਾਏਲ ਨੂੰ ਬੁਲਾਇਆ ਅਤੇ ਆਖਿਆ: ਹੇ ਇਸਰਾਏਲ, ਸੁਣੋ, ਜਿਹੜੇ ਫ਼ਰਮਾਨ ਅਤੇ ਬਿਧੀਆਂ ਮੈਂ ਅੱਜ ਤੁਹਾਡੇ ਕੰਨਾਂ ਵਿੱਚ ਪਾਉਂਦਾ ਹਾਂ। ਉਹਨਾਂ ਨੂੰ ਸਿੱਖੋ ਅਤੇ ਉਹਨਾਂ ਨੂੰ ਪੂਰਾ ਕਰਨ ਲਈ ਮੰਨੋ।
2ਸਾਡੇ ਪਰਮੇਸ਼ਵਰ ਨੇ ਹੋਰੇਬ ਵਿੱਚ ਸਾਡੇ ਨਾਲ ਇੱਕ ਨੇਮ ਬੰਨ੍ਹਿਆ ਸੀ।
3ਯਾਹਵੇਹ ਨੇ ਇਹ ਨੇਮ ਸਾਡੇ ਪੁਰਖਿਆਂ ਨਾਲ ਨਹੀਂ, ਪਰ ਸਾਡੇ ਨਾਲ ਬੰਨ੍ਹਿਆ, ਸਾਡੇ ਸਾਰਿਆਂ ਨਾਲ ਜੋ ਅੱਜ ਇੱਥੇ ਜੀਉਂਦੇ ਹਾਂ।
4ਯਾਹਵੇਹ ਨੇ ਪਹਾੜ ਉੱਤੇ ਅੱਗ ਵਿੱਚੋਂ ਤੁਹਾਡੇ ਨਾਲ ਆਹਮੋ-ਸਾਹਮਣੇ ਗੱਲ ਕੀਤੀ।
5(ਉਸ ਸਮੇਂ ਮੈਂ ਯਾਹਵੇਹ ਦੇ ਅਤੇ ਤੁਹਾਡੇ ਵਿਚਕਾਰ ਖੜ੍ਹਾ ਸੀ ਤਾਂ ਜੋ ਤੁਹਾਨੂੰ ਯਾਹਵੇਹ ਦਾ ਬਚਨ ਸੁਣਾਉਂਦਾ ਕਿਉਂਕਿ ਤੁਸੀਂ ਅੱਗ ਤੋਂ ਡਰਦੇ ਸੀ ਅਤੇ ਪਹਾੜ ਉੱਤੇ ਨਹੀਂ ਚੜ੍ਹਦੇ ਸੀ।) ਅਤੇ ਉਸ ਨੇ ਕਿਹਾ: