2ਸਾਡੇ ਪਰਮੇਸ਼ਵਰ ਨੇ ਹੋਰੇਬ ਵਿੱਚ ਸਾਡੇ ਨਾਲ ਇੱਕ ਨੇਮ ਬੰਨ੍ਹਿਆ ਸੀ।
3ਯਾਹਵੇਹ ਨੇ ਇਹ ਨੇਮ ਸਾਡੇ ਪੁਰਖਿਆਂ ਨਾਲ ਨਹੀਂ, ਪਰ ਸਾਡੇ ਨਾਲ ਬੰਨ੍ਹਿਆ, ਸਾਡੇ ਸਾਰਿਆਂ ਨਾਲ ਜੋ ਅੱਜ ਇੱਥੇ ਜੀਉਂਦੇ ਹਾਂ।
4ਯਾਹਵੇਹ ਨੇ ਪਹਾੜ ਉੱਤੇ ਅੱਗ ਵਿੱਚੋਂ ਤੁਹਾਡੇ ਨਾਲ ਆਹਮੋ-ਸਾਹਮਣੇ ਗੱਲ ਕੀਤੀ।
5(ਉਸ ਸਮੇਂ ਮੈਂ ਯਾਹਵੇਹ ਦੇ ਅਤੇ ਤੁਹਾਡੇ ਵਿਚਕਾਰ ਖੜ੍ਹਾ ਸੀ ਤਾਂ ਜੋ ਤੁਹਾਨੂੰ ਯਾਹਵੇਹ ਦਾ ਬਚਨ ਸੁਣਾਉਂਦਾ ਕਿਉਂਕਿ ਤੁਸੀਂ ਅੱਗ ਤੋਂ ਡਰਦੇ ਸੀ ਅਤੇ ਪਹਾੜ ਉੱਤੇ ਨਹੀਂ ਚੜ੍ਹਦੇ ਸੀ।) ਅਤੇ ਉਸ ਨੇ ਕਿਹਾ:
6“ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ, ਜੋ ਤੁਹਾਨੂੰ ਮਿਸਰ ਦੇਸ਼ ਦੀ ਗੁਲਾਮੀ ਵਿੱਚੋਂ ਬਾਹਰ ਲਿਆਇਆ।