ਬਿਵਸਥਾ 7

ਇਸ ਤੋਂ ਇਲਾਵਾ, ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਵਿੱਚ ਡੇਹਮੂ ਭੇਜੇਗਾ ਜਦ ਤੱਕ ਕਿ ਉਹ ਜਿਹੜੇ ਆਪਣੇ ਆਪ ਨੂੰ ਲੁਕਾਉਣਗੇ, ਤੁਹਾਡੇ ਸਾਹਮਣਿਓ ਨਾਸ ਨਾ ਹੋ ਜਾਣ।

Deuteronomy 7:20 (UKJV) Moreover the LORD your God will send the hornet among them, until they that are left, and hide themselves from you, be destroyed.

18ਪਰ ਉਹਨਾਂ ਤੋਂ ਨਾ ਡਰੋ; ਯਾਦ ਰੱਖੋ ਕਿ ਤੁਹਾਡੇ ਪਰਮੇਸ਼ਵਰ ਨੇ ਫ਼ਿਰਾਊਨ ਅਤੇ ਸਾਰੇ ਮਿਸਰ ਨਾਲ ਕੀ ਕੀਤਾ ਸੀ।

19ਤੁਸੀਂ ਆਪਣੀਆਂ ਅੱਖਾਂ ਨਾਲ ਵੱਡੀਆਂ ਅਜ਼ਮਾਇਸ਼ਾਂ, ਨਿਸ਼ਾਨ ਅਤੇ ਅਚੰਭੇ, ਬਲਵੰਤ ਹੱਥ ਅਤੇ ਫੈਲੀ ਹੋਈ ਬਾਂਹ ਵੇਖੀ, ਜਿਸ ਨਾਲ ਯਾਹਵੇਹ, ਤੁਹਾਡਾ ਪਰਮੇਸ਼ਵਰ ਤੁਹਾਨੂੰ ਬਾਹਰ ਲਿਆਇਆ। ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਸਾਰੀਆਂ ਕੌਮਾਂ ਨਾਲ ਵੀ ਅਜਿਹਾ ਹੀ ਕਰੇਗਾ ਜਿਨ੍ਹਾਂ ਤੋਂ ਤੁਸੀਂ ਹੁਣ ਡਰਦੇ ਹੋ।

20ਇਸ ਤੋਂ ਇਲਾਵਾ, ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਵਿੱਚ ਡੇਹਮੂ ਭੇਜੇਗਾ ਜਦ ਤੱਕ ਕਿ ਉਹ ਜਿਹੜੇ ਆਪਣੇ ਆਪ ਨੂੰ ਲੁਕਾਉਣਗੇ, ਤੁਹਾਡੇ ਸਾਹਮਣਿਓ ਨਾਸ ਨਾ ਹੋ ਜਾਣ।

21ਉਹਨਾਂ ਤੋਂ ਨਾ ਘਬਰਾਓ ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ, ਜੋ ਤੁਹਾਡੇ ਵਿਚਕਾਰ ਹੈ, ਇੱਕ ਮਹਾਨ ਅਤੇ ਸ਼ਾਨਦਾਰ ਪਰਮੇਸ਼ਵਰ ਹੈ।

22ਤੁਹਾਡਾ ਪਰਮੇਸ਼ਵਰ ਹੌਲੀ-ਹੌਲੀ ਉਹਨਾਂ ਕੌਮਾਂ ਨੂੰ ਤੁਹਾਡੇ ਅੱਗੇ ਤੋਂ ਬਾਹਰ ਕੱਢ ਦੇਵੇਗਾ। ਤੁਹਾਨੂੰ ਉਹਨਾਂ ਸਾਰਿਆਂ ਨੂੰ ਇੱਕੋ ਵਾਰ ਖ਼ਤਮ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ, ਜਾਂ ਜੰਗਲੀ ਜਾਨਵਰ ਤੁਹਾਡੇ ਆਲੇ-ਦੁਆਲੇ ਵੱਧ ਹੋ ਜਾਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.