ਬਿਵਸਥਾ 7

ਤੁਸੀਂ ਆਪਣੀਆਂ ਅੱਖਾਂ ਨਾਲ ਵੱਡੀਆਂ ਅਜ਼ਮਾਇਸ਼ਾਂ, ਨਿਸ਼ਾਨ ਅਤੇ ਅਚੰਭੇ, ਬਲਵੰਤ ਹੱਥ ਅਤੇ ਫੈਲੀ ਹੋਈ ਬਾਂਹ ਵੇਖੀ, ਜਿਸ ਨਾਲ ਯਾਹਵੇਹ, ਤੁਹਾਡਾ ਪਰਮੇਸ਼ਵਰ ਤੁਹਾਨੂੰ ਬਾਹਰ ਲਿਆਇਆ। ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਸਾਰੀਆਂ ਕੌਮਾਂ ਨਾਲ ਵੀ ਅਜਿਹਾ ਹੀ ਕਰੇਗਾ ਜਿਨ੍ਹਾਂ ਤੋਂ ਤੁਸੀਂ ਹੁਣ ਡਰਦੇ ਹੋ।

Deuteronomy 7:19 (UKJV) The great temptations which yours eyes saw, and the signs, and the wonders, and the mighty hand, and the stretched out arm, whereby the LORD your God brought you out: so shall the LORD your God do unto all the people of whom you are afraid.

17ਤੁਸੀਂ ਆਪਣੇ ਆਪ ਨੂੰ ਆਖ ਸਕਦੇ ਹੋ, “ਇਹ ਕੌਮਾਂ ਸਾਡੇ ਨਾਲੋਂ ਵਧੇਰੇ ਤਾਕਤਵਰ ਹਨ। ਅਸੀਂ ਉਹਨਾਂ ਨੂੰ ਕਿਵੇਂ ਬਾਹਰ ਕੱਢ ਸਕਦੇ ਹਾਂ?”

18ਪਰ ਉਹਨਾਂ ਤੋਂ ਨਾ ਡਰੋ; ਯਾਦ ਰੱਖੋ ਕਿ ਤੁਹਾਡੇ ਪਰਮੇਸ਼ਵਰ ਨੇ ਫ਼ਿਰਾਊਨ ਅਤੇ ਸਾਰੇ ਮਿਸਰ ਨਾਲ ਕੀ ਕੀਤਾ ਸੀ।

19ਤੁਸੀਂ ਆਪਣੀਆਂ ਅੱਖਾਂ ਨਾਲ ਵੱਡੀਆਂ ਅਜ਼ਮਾਇਸ਼ਾਂ, ਨਿਸ਼ਾਨ ਅਤੇ ਅਚੰਭੇ, ਬਲਵੰਤ ਹੱਥ ਅਤੇ ਫੈਲੀ ਹੋਈ ਬਾਂਹ ਵੇਖੀ, ਜਿਸ ਨਾਲ ਯਾਹਵੇਹ, ਤੁਹਾਡਾ ਪਰਮੇਸ਼ਵਰ ਤੁਹਾਨੂੰ ਬਾਹਰ ਲਿਆਇਆ। ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਸਾਰੀਆਂ ਕੌਮਾਂ ਨਾਲ ਵੀ ਅਜਿਹਾ ਹੀ ਕਰੇਗਾ ਜਿਨ੍ਹਾਂ ਤੋਂ ਤੁਸੀਂ ਹੁਣ ਡਰਦੇ ਹੋ।

20ਇਸ ਤੋਂ ਇਲਾਵਾ, ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਵਿੱਚ ਡੇਹਮੂ ਭੇਜੇਗਾ ਜਦ ਤੱਕ ਕਿ ਉਹ ਜਿਹੜੇ ਆਪਣੇ ਆਪ ਨੂੰ ਲੁਕਾਉਣਗੇ, ਤੁਹਾਡੇ ਸਾਹਮਣਿਓ ਨਾਸ ਨਾ ਹੋ ਜਾਣ।

21ਉਹਨਾਂ ਤੋਂ ਨਾ ਘਬਰਾਓ ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ, ਜੋ ਤੁਹਾਡੇ ਵਿਚਕਾਰ ਹੈ, ਇੱਕ ਮਹਾਨ ਅਤੇ ਸ਼ਾਨਦਾਰ ਪਰਮੇਸ਼ਵਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.