ਬਿਵਸਥਾ 7

ਉਹ ਉਹਨਾਂ ਦੇ ਰਾਜਿਆਂ ਨੂੰ ਤੇਰੇ ਹੱਥ ਵਿੱਚ ਕਰ ਦੇਵੇਗਾ ਅਤੇ ਤੂੰ ਉਹਨਾਂ ਦੇ ਨਾਮ ਅਕਾਸ਼ ਦੇ ਹੇਠੋਂ ਮਿਟਾ ਦੇਣਾ ਅਤੇ ਕੋਈ ਵੀ ਤੁਹਾਡੇ ਵਿਰੁੱਧ ਖੜ੍ਹਾ ਨਹੀਂ ਹੋ ਸਕੇਗਾ, ਤੁਸੀਂ ਉਹਨਾਂ ਨੂੰ ਤਬਾਹ ਕਰ ਦੇਵੋਂਗੇ।

Deuteronomy 7:24 (UKJV) And he shall deliver their kings into yours hand, and you shall destroy their name from under heaven: there shall no man be able to stand before you, until you have destroyed them.

22ਤੁਹਾਡਾ ਪਰਮੇਸ਼ਵਰ ਹੌਲੀ-ਹੌਲੀ ਉਹਨਾਂ ਕੌਮਾਂ ਨੂੰ ਤੁਹਾਡੇ ਅੱਗੇ ਤੋਂ ਬਾਹਰ ਕੱਢ ਦੇਵੇਗਾ। ਤੁਹਾਨੂੰ ਉਹਨਾਂ ਸਾਰਿਆਂ ਨੂੰ ਇੱਕੋ ਵਾਰ ਖ਼ਤਮ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ, ਜਾਂ ਜੰਗਲੀ ਜਾਨਵਰ ਤੁਹਾਡੇ ਆਲੇ-ਦੁਆਲੇ ਵੱਧ ਹੋ ਜਾਣ।

23ਪਰ ਯਾਹਵੇਹ, ਤੁਹਾਡਾ ਪਰਮੇਸ਼ਵਰ ਉਹਨਾਂ ਨੂੰ ਤੁਹਾਡੇ ਹਵਾਲੇ ਕਰ ਦੇਵੇਗਾ, ਅਤੇ ਉਹਨਾਂ ਨੂੰ ਬਹੁਤ ਉਲਝਣ ਵਿੱਚ ਪਾਵੇਗਾ ਜਦੋਂ ਤੱਕ ਉਹ ਨਾਸ ਨਹੀਂ ਹੋ ਜਾਂਦੇ।

24ਉਹ ਉਹਨਾਂ ਦੇ ਰਾਜਿਆਂ ਨੂੰ ਤੇਰੇ ਹੱਥ ਵਿੱਚ ਕਰ ਦੇਵੇਗਾ ਅਤੇ ਤੂੰ ਉਹਨਾਂ ਦੇ ਨਾਮ ਅਕਾਸ਼ ਦੇ ਹੇਠੋਂ ਮਿਟਾ ਦੇਣਾ ਅਤੇ ਕੋਈ ਵੀ ਤੁਹਾਡੇ ਵਿਰੁੱਧ ਖੜ੍ਹਾ ਨਹੀਂ ਹੋ ਸਕੇਗਾ, ਤੁਸੀਂ ਉਹਨਾਂ ਨੂੰ ਤਬਾਹ ਕਰ ਦੇਵੋਂਗੇ।

25ਉਹਨਾਂ ਦੇ ਦੇਵਤਿਆਂ ਦੀਆਂ ਮੂਰਤੀਆਂ ਨੂੰ ਤੁਸੀਂ ਅੱਗ ਵਿੱਚ ਸਾੜ ਦੇਣਾ ਅਤੇ ਤੁਸੀਂ ਉਸ ਚਾਂਦੀ, ਸੋਨੇ ਦਾ ਲਾਲਚ ਨਾ ਕਰਨਾ ਜੋ ਉਹਨਾਂ ਦੇ ਉੱਤੇ ਹੈ ਅਤੇ ਉਸਨੂੰ ਆਪਣੇ ਲਈ ਨਾ ਲਓ, ਨਹੀਂ ਤਾਂ ਤੁਸੀਂ ਇਸ ਫੰਦੇ ਵਿੱਚ ਫਸ ਜਾਵੋਗੇ, ਕਿਉਂਕਿ ਇਹ ਤੁਹਾਡੇ ਯਾਹਵੇਹ ਦੇ ਲਈ ਘਿਣਾਉਣੀ ਹੈ।

26ਆਪਣੇ ਘਰ ਵਿੱਚ ਘਿਣਾਉਣੀ ਵਸਤੂ ਨਾ ਲਿਆਓ ਕਿਤੇ ਤੁਸੀਂ ਵੀ ਉਸ ਤਰ੍ਹਾਂ ਘਿਣਾਉਣੇ ਹੋ ਜਾਓ। ਤੁਸੀਂ ਉਸ ਤੋਂ ਨਫ਼ਰਤ ਅਤੇ ਘਿਣ ਕਰੋ ਕਿਉਂ ਜੋ ਉਹ ਇੱਕ ਘਿਣਾਉਣੀ ਚੀਜ਼ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.