23ਪਰ ਯਾਹਵੇਹ, ਤੁਹਾਡਾ ਪਰਮੇਸ਼ਵਰ ਉਹਨਾਂ ਨੂੰ ਤੁਹਾਡੇ ਹਵਾਲੇ ਕਰ ਦੇਵੇਗਾ, ਅਤੇ ਉਹਨਾਂ ਨੂੰ ਬਹੁਤ ਉਲਝਣ ਵਿੱਚ ਪਾਵੇਗਾ ਜਦੋਂ ਤੱਕ ਉਹ ਨਾਸ ਨਹੀਂ ਹੋ ਜਾਂਦੇ।
24ਉਹ ਉਹਨਾਂ ਦੇ ਰਾਜਿਆਂ ਨੂੰ ਤੇਰੇ ਹੱਥ ਵਿੱਚ ਕਰ ਦੇਵੇਗਾ ਅਤੇ ਤੂੰ ਉਹਨਾਂ ਦੇ ਨਾਮ ਅਕਾਸ਼ ਦੇ ਹੇਠੋਂ ਮਿਟਾ ਦੇਣਾ ਅਤੇ ਕੋਈ ਵੀ ਤੁਹਾਡੇ ਵਿਰੁੱਧ ਖੜ੍ਹਾ ਨਹੀਂ ਹੋ ਸਕੇਗਾ, ਤੁਸੀਂ ਉਹਨਾਂ ਨੂੰ ਤਬਾਹ ਕਰ ਦੇਵੋਂਗੇ।
25ਉਹਨਾਂ ਦੇ ਦੇਵਤਿਆਂ ਦੀਆਂ ਮੂਰਤੀਆਂ ਨੂੰ ਤੁਸੀਂ ਅੱਗ ਵਿੱਚ ਸਾੜ ਦੇਣਾ ਅਤੇ ਤੁਸੀਂ ਉਸ ਚਾਂਦੀ, ਸੋਨੇ ਦਾ ਲਾਲਚ ਨਾ ਕਰਨਾ ਜੋ ਉਹਨਾਂ ਦੇ ਉੱਤੇ ਹੈ ਅਤੇ ਉਸਨੂੰ ਆਪਣੇ ਲਈ ਨਾ ਲਓ, ਨਹੀਂ ਤਾਂ ਤੁਸੀਂ ਇਸ ਫੰਦੇ ਵਿੱਚ ਫਸ ਜਾਵੋਗੇ, ਕਿਉਂਕਿ ਇਹ ਤੁਹਾਡੇ ਯਾਹਵੇਹ ਦੇ ਲਈ ਘਿਣਾਉਣੀ ਹੈ।
26ਆਪਣੇ ਘਰ ਵਿੱਚ ਘਿਣਾਉਣੀ ਵਸਤੂ ਨਾ ਲਿਆਓ ਕਿਤੇ ਤੁਸੀਂ ਵੀ ਉਸ ਤਰ੍ਹਾਂ ਘਿਣਾਉਣੇ ਹੋ ਜਾਓ। ਤੁਸੀਂ ਉਸ ਤੋਂ ਨਫ਼ਰਤ ਅਤੇ ਘਿਣ ਕਰੋ ਕਿਉਂ ਜੋ ਉਹ ਇੱਕ ਘਿਣਾਉਣੀ ਚੀਜ਼ ਹੈ।