ਬਿਵਸਥਾ 9

ਯਾਹਵੇਹ ਨੇ ਮੈਨੂੰ ਦੋ ਪੱਥਰ ਦੀਆਂ ਫੱਟੀਆਂ ਦਿੱਤੀਆਂ ਜੋ ਪਰਮੇਸ਼ਵਰ ਦੀ ਉਂਗਲ ਨਾਲ ਲਿਖੀਆਂ ਹੋਈਆਂ ਸਨ। ਉਹਨਾਂ ਉੱਤੇ ਉਹ ਸਾਰੇ ਹੁਕਮ ਸਨ ਜੋ ਯਾਹਵੇਹ ਨੇ ਤੁਹਾਨੂੰ ਸਭਾ ਦੇ ਦਿਨ ਅੱਗ ਵਿੱਚੋਂ ਪਹਾੜ ਉੱਤੇ ਸੁਣਾਏ ਸਨ।

Deuteronomy 9:10 (UKJV) And the LORD delivered unto me two tables of stone written with the finger of God; and on them was written according to all the words, which the LORD spoke with you in the mount out of the midst of the fire in the day of the assembly.

8ਹੋਰੇਬ ਵਿੱਚ ਤੁਸੀਂ ਯਾਹਵੇਹ ਦਾ ਕ੍ਰੋਧ ਭੜਕਾਇਆ ਅਤੇ ਯਾਹਵੇਹ ਤੁਹਾਨੂੰ ਤਬਾਹ ਕਰਨ ਲਈ ਬਹੁਤ ਕ੍ਰੋਧਵਾਨ ਹੋ ਗਿਆ।

9ਜਦੋਂ ਮੈਂ ਪੱਥਰ ਦੀਆਂ ਫੱਟੀਆਂ ਲੈਣ ਲਈ ਪਹਾੜ ਉੱਤੇ ਚੜ੍ਹਿਆ ਅਰਥਾਤ ਨੇਮ ਦੀਆਂ ਫੱਟੀਆਂ ਜਿਹੜੀਆਂ ਯਾਹਵੇਹ ਨੇ ਤੁਹਾਡੇ ਨਾਲ ਬੰਨ੍ਹੀਆਂ ਸੀ, ਮੈਂ ਪਹਾੜ ਉੱਤੇ ਚਾਲੀ ਦਿਨ ਅਤੇ ਚਾਲੀ ਰਾਤਾਂ ਰਿਹਾ, ਮੈਂ ਨਾ ਰੋਟੀ ਖਾਧੀ ਅਤੇ ਨਾ ਪਾਣੀ ਪੀਤਾ।

10ਯਾਹਵੇਹ ਨੇ ਮੈਨੂੰ ਦੋ ਪੱਥਰ ਦੀਆਂ ਫੱਟੀਆਂ ਦਿੱਤੀਆਂ ਜੋ ਪਰਮੇਸ਼ਵਰ ਦੀ ਉਂਗਲ ਨਾਲ ਲਿਖੀਆਂ ਹੋਈਆਂ ਸਨ। ਉਹਨਾਂ ਉੱਤੇ ਉਹ ਸਾਰੇ ਹੁਕਮ ਸਨ ਜੋ ਯਾਹਵੇਹ ਨੇ ਤੁਹਾਨੂੰ ਸਭਾ ਦੇ ਦਿਨ ਅੱਗ ਵਿੱਚੋਂ ਪਹਾੜ ਉੱਤੇ ਸੁਣਾਏ ਸਨ।

11ਚਾਲੀ ਦਿਨਾਂ ਅਤੇ ਚਾਲੀ ਰਾਤਾਂ ਦੇ ਅੰਤ ਵਿੱਚ, ਯਾਹਵੇਹ ਨੇ ਮੈਨੂੰ ਪੱਥਰ ਦੀਆਂ ਦੋ ਫੱਟੀਆਂ ਅਰਥਾਤ ਨੇਮ ਦੀਆਂ ਫੱਟੀਆਂ ਦਿੱਤੀਆਂ।

12ਤਦ ਯਾਹਵੇਹ ਨੇ ਮੈਨੂੰ ਆਖਿਆ, “ਛੇਤੀ ਇੱਥੋਂ ਹੇਠਾਂ ਜਾ ਕਿਉਂ ਜੋ ਤੇਰੀ ਪਰਜਾ ਜਿਨ੍ਹਾਂ ਨੂੰ ਤੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ ਭ੍ਰਿਸ਼ਟ ਹੋ ਗਏ ਹਨ। ਜੋ ਮੈਂ ਉਹਨਾਂ ਨੂੰ ਹੁਕਮ ਦਿੱਤਾ ਸੀ, ਉਹ ਉਹਨਾਂ ਤੋਂ ਛੇਤੀ ਹੀ ਹਟ ਗਏ ਹਨ ਅਤੇ ਆਪਣੇ ਲਈ ਇੱਕ ਮੂਰਤੀ ਬਣਾ ਲਈ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.