10ਯਾਹਵੇਹ ਨੇ ਮੈਨੂੰ ਦੋ ਪੱਥਰ ਦੀਆਂ ਫੱਟੀਆਂ ਦਿੱਤੀਆਂ ਜੋ ਪਰਮੇਸ਼ਵਰ ਦੀ ਉਂਗਲ ਨਾਲ ਲਿਖੀਆਂ ਹੋਈਆਂ ਸਨ। ਉਹਨਾਂ ਉੱਤੇ ਉਹ ਸਾਰੇ ਹੁਕਮ ਸਨ ਜੋ ਯਾਹਵੇਹ ਨੇ ਤੁਹਾਨੂੰ ਸਭਾ ਦੇ ਦਿਨ ਅੱਗ ਵਿੱਚੋਂ ਪਹਾੜ ਉੱਤੇ ਸੁਣਾਏ ਸਨ।
11ਚਾਲੀ ਦਿਨਾਂ ਅਤੇ ਚਾਲੀ ਰਾਤਾਂ ਦੇ ਅੰਤ ਵਿੱਚ, ਯਾਹਵੇਹ ਨੇ ਮੈਨੂੰ ਪੱਥਰ ਦੀਆਂ ਦੋ ਫੱਟੀਆਂ ਅਰਥਾਤ ਨੇਮ ਦੀਆਂ ਫੱਟੀਆਂ ਦਿੱਤੀਆਂ।
12ਤਦ ਯਾਹਵੇਹ ਨੇ ਮੈਨੂੰ ਆਖਿਆ, “ਛੇਤੀ ਇੱਥੋਂ ਹੇਠਾਂ ਜਾ ਕਿਉਂ ਜੋ ਤੇਰੀ ਪਰਜਾ ਜਿਨ੍ਹਾਂ ਨੂੰ ਤੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ ਭ੍ਰਿਸ਼ਟ ਹੋ ਗਏ ਹਨ। ਜੋ ਮੈਂ ਉਹਨਾਂ ਨੂੰ ਹੁਕਮ ਦਿੱਤਾ ਸੀ, ਉਹ ਉਹਨਾਂ ਤੋਂ ਛੇਤੀ ਹੀ ਹਟ ਗਏ ਹਨ ਅਤੇ ਆਪਣੇ ਲਈ ਇੱਕ ਮੂਰਤੀ ਬਣਾ ਲਈ ਹੈ।”
13ਅਤੇ ਯਾਹਵੇਹ ਨੇ ਮੈਨੂੰ ਆਖਿਆ, “ਮੈਂ ਇਨ੍ਹਾਂ ਲੋਕਾਂ ਨੂੰ ਵੇਖਿਆ ਹੈ ਅਤੇ ਇਹ ਸੱਚ-ਮੁੱਚ ਕਠੋਰ ਲੋਕ ਹਨ!
14ਮੈਨੂੰ ਛੱਡ ਦਿਓ ਤਾਂ ਜੋ ਮੈਂ ਉਹਨਾਂ ਨੂੰ ਨਾਸ ਕਰ ਦਿਆਂ ਅਤੇ ਅਕਾਸ਼ ਦੇ ਹੇਠੋਂ ਉਹਨਾਂ ਦਾ ਨਾਮ ਮਿਟਾ ਦਿਆਂ ਅਤੇ ਮੈਂ ਤੁਹਾਨੂੰ ਇੱਕ ਕੌਮ ਬਣਾਵਾਂਗਾ ਜੋ ਉਹਨਾਂ ਨਾਲੋਂ ਵਧੇਰੇ ਤਾਕਤਵਰ ਅਤੇ ਬਹੁਤ ਜ਼ਿਆਦਾ ਹੋਵੇਗੀ।”